ਦਸਮ ਗਰੰਥ । दसम ग्रंथ ।

Page 1286

ਇਹ ਬਿਧਿ ਕਹਿਯੋ ਨ੍ਰਿਪਤਿ ਤਨ ਬੈਨਾ ॥

इह बिधि कहियो न्रिपति तन बैना ॥

ਜੌ ਤੁਮ ਮੁਹਿ ਰਾਖਹੁ ਨਿਜੁ ਐਨਾ ॥

जौ तुम मुहि राखहु निजु ऐना ॥

ਤੌ ਹੌ ਮਾਰਿ ਅਸੁਰ ਕਹ ਆਵੌ ॥

तौ हौ मारि असुर कह आवौ ॥

ਯਾ ਪੁਰ ਕੋ ਸਭ ਸੋਕ ਮਿਟਾਵੌ ॥੮॥

या पुर को सभ सोक मिटावौ ॥८॥

ਤਬ ਮੈ ਬਰੌ ਤੋਹਿ ਕੌ ਧਾਮਾ ॥

तब मै बरौ तोहि कौ धामा ॥

ਜਬ ਤੈ ਹਨ ਅਸੁਰ ਕਹ ਬਾਮਾ! ॥

जब तै हन असुर कह बामा! ॥

ਦੇਸ ਸਭੈ ਅਰੁ ਲੋਗ ਬਸੈ ਸੁਖ ॥

देस सभै अरु लोग बसै सुख ॥

ਮਿਟੈ ਪ੍ਰਜਾ ਕੇ ਚਿਤ ਕੋ ਸਭ ਦੁਖ ॥੯॥

मिटै प्रजा के चित को सभ दुख ॥९॥

ਬਲੀ ਆਠ ਸੈ ਮਹਿਖ ਮੰਗਾਯੋ ॥

बली आठ सै महिख मंगायो ॥

ਭਛ ਭੋਜ ਪਕਵਾਨ ਪਕਾਯੋ ॥

भछ भोज पकवान पकायो ॥

ਮਦਰਾ ਅਧਿਕ ਤਹਾ ਲੈ ਧਰਾ ॥

मदरा अधिक तहा लै धरा ॥

ਸਾਤ ਬਾਰ ਜੁ ਚੁਆਇਨਿ ਕਰਾ ॥੧੦॥

सात बार जु चुआइनि करा ॥१०॥

ਭਲੀ ਭਾਂਤਿ ਸਭ ਅੰਨ ਬਨਾਏ ॥

भली भांति सभ अंन बनाए ॥

ਭਾਂਤਿ ਭਾਂਤਿ ਬਿਖੁ ਸਾਥ ਮਿਲਾਏ ॥

भांति भांति बिखु साथ मिलाए ॥

ਗਰਧਭਾਨ ਬਹੁ ਦਈ ਅਫੀਮੈ ॥

गरधभान बहु दई अफीमै ॥

ਬਾਧੇ ਆਨਿ ਅਸੁਰ ਕੀ ਸੀਮੈ ॥੧੧॥

बाधे आनि असुर की सीमै ॥११॥

ਆਧੀ ਰਾਤਿ ਦੈਤ ਤਹ ਆਯੋ ॥

आधी राति दैत तह आयो ॥

ਗਰਧਭਾਨ ਮਹਿਖਾਨ ਚਬਾਯੋ ॥

गरधभान महिखान चबायो ॥

ਭਛ ਭੋਜ ਬਹੁਤੇ ਤਬ ਖਾਏ ॥

भछ भोज बहुते तब खाए ॥

ਭਰਿ ਭਰਿ ਪ੍ਯਾਲੇ ਮਦਹਿ ਚੜਾਏ ॥੧੨॥

भरि भरि प्याले मदहि चड़ाए ॥१२॥

ਮਦ ਕੀ ਪੀਏ ਬਿਸੁਧ ਹ੍ਵੈ ਰਹਾ ॥

मद की पीए बिसुध ह्वै रहा ॥

ਆਨਿ ਅਫੀਮ ਗਰੌ ਤਿਹ ਗਹਾ ॥

आनि अफीम गरौ तिह गहा ॥

ਸੋਇ ਰਹਾ ਸੁਧਿ ਕਛੂ ਨ ਪਾਈ ॥

सोइ रहा सुधि कछू न पाई ॥

ਨਾਰਿ ਪਛਾਨ ਘਾਤ ਕਹ ਧਾਈ ॥੧੩॥

नारि पछान घात कह धाई ॥१३॥

ਅਠ ਹਜ਼ਾਰ ਮਨ ਸਿਕਾ ਲਯੋ ॥

अठ हज़ार मन सिका लयो ॥

ਤਾ ਪਰ ਅਵਟਿ ਢਾਰਿ ਕਰਿ ਦਯੋ ॥

ता पर अवटि ढारि करि दयो ॥

ਭਸਮੀ ਭੂਤ ਦੈਤ ਵਹੁ ਕਿਯੋ ॥

भसमी भूत दैत वहु कियो ॥

ਬਿਰਹਵਤੀ ਪੁਰ ਕੌ ਸੁਖ ਦਿਯੋ ॥੧੪॥

बिरहवती पुर कौ सुख दियो ॥१४॥

ਦੋਹਰਾ ॥

दोहरा ॥

ਇਹ ਛਲ ਅਬਲਾ ਅਸੁਰ ਹਨਿ; ਨ੍ਰਿਪਹਿ ਬਰਿਯੋ ਸੁਖ ਪਾਇ ॥

इह छल अबला असुर हनि; न्रिपहि बरियो सुख पाइ ॥

ਸਕਲ ਪ੍ਰਜਾ ਸੁਖ ਸੌ ਬਸੀ; ਹ੍ਰਿਦੈ ਹਰਖ ਉਪਜਾਇ ॥੧੫॥

सकल प्रजा सुख सौ बसी; ह्रिदै हरख उपजाइ ॥१५॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੦॥੬੧੯੩॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ तीस चरित्र समापतम सतु सुभम सतु ॥३३०॥६१९३॥अफजूं॥


ਚੌਪਈ ॥

चौपई ॥

ਵਲੰਦੇਜ ਕੋ ਏਕ ਨ੍ਰਿਪਾਲਾ ॥

वलंदेज को एक न्रिपाला ॥

ਵਲੰਦੇਜ ਦੇਈ ਘਰ ਬਾਲਾ ॥

वलंदेज देई घर बाला ॥

ਤਾ ਪੁਰ ਕੁਪ੍ਯੋ ਫਿਰੰਗ ਰਾਇ ਮਨ ॥

ता पुर कुप्यो फिरंग राइ मन ॥

ਸੈਨ ਚੜਾ ਲੈ ਕਰਿ ਸੰਗ ਅਨਗਨ ॥੧॥

सैन चड़ा लै करि संग अनगन ॥१॥

ਨਾਮੁ ਫਿਰੰਗੀ ਰਾਇ ਨ੍ਰਿਪਤਿ ਤਿਹ ॥

नामु फिरंगी राइ न्रिपति तिह ॥

ਅੰਗਰੇਜਨ ਪਰ ਚੜਤ ਕਰੀ ਜਿਹ ॥

अंगरेजन पर चड़त करी जिह ॥

ਅਨਗਨ ਲਏ ਚਮੂੰ ਚਤੁਰੰਗਾ ॥

अनगन लए चमूं चतुरंगा ॥

ਜਨੁ ਕਰਿ ਉਮਡਿ ਚਲਿਯੋ ਜਲ ਗੰਗਾ ॥੨॥

जनु करि उमडि चलियो जल गंगा ॥२॥

ਵਲੰਦੇਜ ਦੇਈ ਕੇ ਨਾਥਹਿ ॥

वलंदेज देई के नाथहि ॥

ਪ੍ਰਾਨ ਤਜੇ ਡਰ ਹੀ ਕੇ ਸਾਥਹਿ ॥

प्रान तजे डर ही के साथहि ॥

ਰਾਨੀ ਭੇਦ ਨ ਕਾਹੂ ਦਯੋ ॥

रानी भेद न काहू दयो ॥

ਤ੍ਰਾਸ ਤ੍ਰਸਤ ਰਾਜਾ ਮਰਿ ਗਯੋ ॥੩॥

त्रास त्रसत राजा मरि गयो ॥३॥

ਮ੍ਰਿਤਕ ਨਾਥ ਤਿਹ ਸਮੈ ਨਿਹਾਰਾ ॥

म्रितक नाथ तिह समै निहारा ॥

ਔਰ ਸੰਗ ਬਹੁ ਸੈਨ ਬਿਚਾਰਾ ॥

और संग बहु सैन बिचारा ॥

ਇਹੈ ਘਾਤ ਜਿਯ ਮਾਹਿ ਬਿਚਾਰੀ ॥

इहै घात जिय माहि बिचारी ॥

ਕਾਸਟ ਪੁਤ੍ਰਿਕਾ ਲਛ ਸਵਾਰੀ ॥੪॥

कासट पुत्रिका लछ सवारी ॥४॥

ਲਛ ਹੀ ਹਾਥ ਬੰਦੂਕ ਸਵਾਰੀ ॥

लछ ही हाथ बंदूक सवारी ॥

ਦਾਰੂ ਗੋਲਿਨ ਭਰੀ ਸੁਧਾਰੀ ॥

दारू गोलिन भरी सुधारी ॥

ਡਿਵਢਾ ਚੁਨਤ ਭਈ ਤੁਪਖਾਨਾ ॥

डिवढा चुनत भई तुपखाना ॥

ਤੀਰ ਬੰਦੂਕ ਕਮਾਨ ਅਰੁ ਬਾਨਾ ॥੫॥

तीर बंदूक कमान अरु बाना ॥५॥

ਜਬ ਅਰਿ ਸੈਨ ਨਿਕਟ ਤਿਹ ਆਈ ॥

जब अरि सैन निकट तिह आई ॥

ਸਭਹਿਨ ਗਈ ਪਲੀਤਾ ਲਾਈ ॥

सभहिन गई पलीता लाई ॥

ਬੀਸ ਹਜਾਰ ਤੁਪਕ ਇਕ ਬਾਰ ॥

बीस हजार तुपक इक बार ॥

ਛੁਟਗੀ ਕਛੁ ਨ ਰਹੀ ਸੰਭਾਰਾ ॥੬॥

छुटगी कछु न रही स्मभारा ॥६॥

TOP OF PAGE

Dasam Granth