ਦਸਮ ਗਰੰਥ । दसम ग्रंथ ।

Page 1234

ਸਖੀ ਤਬੈ ਰਾਜਾ ਪਹਿ ਗਈ ॥

सखी तबै राजा पहि गई ॥

ਤਾਹਿ ਤਰੁਨਿ ਕਰਿ ਲ੍ਯਾਵਤ ਭਈ ॥

ताहि तरुनि करि ल्यावत भई ॥

ਜਬ ਤਿਨ ਤ੍ਰਿਯ ਕੀ ਨਾਰਿ ਨਿਹਾਰੀ ॥

जब तिन त्रिय की नारि निहारी ॥

ਰਾਜਾ ਸੋ ਇਹ ਭਾਂਤਿ ਉਚਾਰੀ ॥੨੧॥

राजा सो इह भांति उचारी ॥२१॥

ਰਾਜ ਰੋਗ ਰਾਨੀ ਕਹ ਧਰਿਯੋ ॥

राज रोग रानी कह धरियो ॥

ਜਾਤਿ ਸਿਤਾਬੀ ਦੂਰਿ ਨ ਕਰਿਯੋ ॥

जाति सिताबी दूरि न करियो ॥

ਆਠ ਬਰਿਸ ਲਗਿ ਰਹੈ ਜੁ ਕੋਈ ॥

आठ बरिस लगि रहै जु कोई ॥

ਯਾ ਕੋ ਦੂਰਿ ਦੂਖ ਤਬ ਹੋਈ ॥੨੨॥

या को दूरि दूख तब होई ॥२२॥

ਸੋਈ ਸਤਿ ਨ੍ਰਿਪਤਿ ਕਰਿ ਮਾਨੀ ॥

सोई सति न्रिपति करि मानी ॥

ਜਿਹ ਬਿਧਿ ਤਾ ਸੌ ਜਾਰ ਬਖਾਨੀ ॥

जिह बिधि ता सौ जार बखानी ॥

ਤਾ ਕੇ ਧਾਮ ਬੈਦਨੀ ਰਾਖੀ ॥

ता के धाम बैदनी राखी ॥

ਜੋ ਨਰ ਤੇ ਇਸਤ੍ਰੀ ਕਰਿ ਭਾਖੀ ॥੨੩॥

जो नर ते इसत्री करि भाखी ॥२३॥

ਰੈਨਿ ਦਿਵਸ ਤਾ ਕੇ ਸੋ ਰਹੈ ॥

रैनि दिवस ता के सो रहै ॥

ਭੋਗ ਕਰੈ ਤਰੁਨੀ ਜਬ ਚਹੈ ॥

भोग करै तरुनी जब चहै ॥

ਮੂਰਖ ਰਾਵ ਭੇਦ ਨਹਿ ਪਾਯੋ ॥

मूरख राव भेद नहि पायो ॥

ਆਠ ਬਰਿਸ ਲਗਿ ਮੂੰਡ ਮੁੰਡਾਯੋ ॥੨੪॥

आठ बरिस लगि मूंड मुंडायो ॥२४॥

ਦੋਹਰਾ ॥

दोहरा ॥

ਇਹ ਚਰਿਤ੍ਰ ਤਿਨ ਚੰਚਲਾ; ਨ੍ਰਿਪ ਕਹ ਛਲਾ ਸੁਧਾਰਿ ॥

इह चरित्र तिन चंचला; न्रिप कह छला सुधारि ॥

ਆਠਿ ਬਰਸਿ ਮਿਤ੍ਰਹਿ ਭਜਿਯੋ; ਸਕਿਯੋ ਨ ਮੂੜ ਬਿਚਾਰਿ ॥੨੫॥

आठि बरसि मित्रहि भजियो; सकियो न मूड़ बिचारि ॥२५॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਾਨਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੯॥੫੫੦੨॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ उनानवे चरित्र समापतम सतु सुभम सतु ॥२८९॥५५०२॥अफजूं॥


ਚੌਪਈ ॥

चौपई ॥

ਪੂਰਬ ਦੇਸ ਏਕ ਨ੍ਰਿਪ ਰਹੈ ॥

पूरब देस एक न्रिप रहै ॥

ਪੂਰਬ ਸੈਨ ਨਾਮ ਜਗ ਕਹੈ ॥

पूरब सैन नाम जग कहै ॥

ਪੂਰਬ ਦੇ ਤਾ ਕੇ ਘਰ ਨਾਰੀ ॥

पूरब दे ता के घर नारी ॥

ਜਾ ਸਮ ਲਗਤ ਨ ਦੇਵ ਕੁਮਾਰੀ ॥੧॥

जा सम लगत न देव कुमारी ॥१॥

ਰੂਪ ਸੈਨ ਛਤ੍ਰੀ ਇਕ ਤਹਾ ॥

रूप सैन छत्री इक तहा ॥

ਤਾ ਸਮ ਸੁੰਦਰ ਕਹੂੰ ਨ ਕਹਾ ॥

ता सम सुंदर कहूं न कहा ॥

ਅਪ੍ਰਮਾਨ ਤਿਹ ਤੇਜ ਬਿਰਾਜੈ ॥

अप्रमान तिह तेज बिराजै ॥

ਨਰੀ ਨਾਗਨਿਨ ਕੋ ਮਨੁ ਲਾਜੈ ॥੨॥

नरी नागनिन को मनु लाजै ॥२॥

ਰਾਜ ਤਰੁਨਿ ਜਬ ਤਾਹਿ ਨਿਹਾਰਾ ॥

राज तरुनि जब ताहि निहारा ॥

ਮਨ ਬਚ ਕ੍ਰਮ ਇਹ ਭਾਂਤਿ ਬਿਚਾਰਾ ॥

मन बच क्रम इह भांति बिचारा ॥

ਕੈਸੇ ਕੇਲ ਸੁ ਯਾ ਸੰਗ ਕਰੌ ॥

कैसे केल सु या संग करौ ॥

ਨਾਤਰ ਮਾਰਿ ਕਟਾਰੀ ਮਰੌ ॥੩॥

नातर मारि कटारी मरौ ॥३॥

ਮਿਤ੍ਰ ਜਾਨਿ ਇਕ ਹਿਤੂ ਹਕਾਰੀ ॥

मित्र जानि इक हितू हकारी ॥

ਤਾ ਪ੍ਰਤਿ ਚਿਤ ਕੀ ਬਾਤ ਉਚਾਰੀ ॥

ता प्रति चित की बात उचारी ॥

ਕੈ ਇਹ ਮੁਹਿ ਤੈ ਦੇਹਿ ਮਿਲਾਈ ॥

कै इह मुहि तै देहि मिलाई ॥

ਨਾਤਰ ਮੁਹਿ ਨ ਨਿਰਖਿ ਹੈ ਆਈ ॥੪॥

नातर मुहि न निरखि है आई ॥४॥

ਦੋਹਰਾ ॥

दोहरा ॥

ਕੈ ਸਜਨੀ ਮੁਹਿ ਮਿਤ੍ਰ ਕਹ; ਅਬ ਹੀ ਦੇਹੁ ਮਿਲਾਇ ॥

कै सजनी मुहि मित्र कह; अब ही देहु मिलाइ ॥

ਨਾਤਰ ਰਾਨੀ ਮ੍ਰਿਤ ਕੌ; ਬਹੁਰਿ ਨਿਰਖਿਯਹੁ ਆਇ ॥੫॥

नातर रानी म्रित कौ; बहुरि निरखियहु आइ ॥५॥

ਚੌਪਈ ॥

चौपई ॥

ਜਬ ਇਹ ਭਾਂਤਿ ਉਚਾਰੋ ਰਾਨੀ ॥

जब इह भांति उचारो रानी ॥

ਜਾਨਿ ਗਈ ਤਬ ਸਖੀ ਸਿਯਾਨੀ ॥

जानि गई तब सखी सियानी ॥

ਯਾ ਕੀ ਲਗਨ ਮਿਤ੍ਰ ਸੌ ਲਾਗੀ ॥

या की लगन मित्र सौ लागी ॥

ਤਾ ਤੇ ਨੀਂਦ ਭੂਖ ਸਭ ਭਾਗੀ ॥੬॥

ता ते नींद भूख सभ भागी ॥६॥

ਅੜਿਲ ॥

अड़िल ॥

ਤਨਿਕ ਨ ਲਗੀ ਅਵਾਰ; ਸਜਨ ਕੈ ਘਰ ਗਈ ॥

तनिक न लगी अवार; सजन कै घर गई ॥

ਬਹੁ ਬਿਧਿ ਤਾਹਿ ਪ੍ਰਬੋਧਤ; ਤਹ ਲ੍ਯਾਵਤ ਭਈ ॥

बहु बिधि ताहि प्रबोधत; तह ल्यावत भई ॥

ਜਹ ਆਗੇ ਤ੍ਰਿਯ ਬੈਠੀ; ਸੇਜ ਡਸਾਇ ਕੈ ॥

जह आगे त्रिय बैठी; सेज डसाइ कै ॥

ਹੋ ਤਹੀ ਤਵਨ ਕਹ ਹਿਤੂ; ਨਿਕਾਸਿਯੋ ਲ੍ਯਾਇ ਕੈ ॥੭॥

हो तही तवन कह हितू; निकासियो ल्याइ कै ॥७॥

ਚੌਪਈ ॥

चौपई ॥

ਉਠਿ ਕਰਿ ਕੁਅਰਿ ਅਲਿੰਗਨ ਕਿਯੋ ॥

उठि करि कुअरि अलिंगन कियो ॥

ਭਾਂਤਿ ਭਾਂਤਿ ਚੁੰਬਨ ਤਿਹ ਲਿਯੋ ॥

भांति भांति चु्मबन तिह लियो ॥

ਕਾਮ ਕੇਲ ਰੁਚਿ ਮਾਨ ਕਮਾਯੋ ॥

काम केल रुचि मान कमायो ॥

ਭਾਂਗਿ ਅਫੀਮ ਸਰਾਬ ਚੜਾਯੋ ॥੮॥

भांगि अफीम सराब चड़ायो ॥८॥

TOP OF PAGE

Dasam Granth