ਦਸਮ ਗਰੰਥ । दसम ग्रंथ ।

Page 1179

ਚੌਪਈ ॥

चौपई ॥

ਅਟਕਤ ਭਈ ਲਾਲ ਲਖਿ ਬਾਲਾ ॥

अटकत भई लाल लखि बाला ॥

ਜੈਸੇ ਮਨਿ ਲਾਲਨ ਕੀ ਮਾਲਾ ॥

जैसे मनि लालन की माला ॥

ਕਹਿਯੋ ਚਹਤ ਕਛੁ ਤਊ ਲਜਾਵੈ ॥

कहियो चहत कछु तऊ लजावै ॥

ਚਲਿ ਚਲਿ ਤੀਰ ਕੁਅਰ ਕੇ ਆਵੈ ॥੧੬॥

चलि चलि तीर कुअर के आवै ॥१६॥

ਕੈ ਕੁਰਬਾਨ ਲਲਾ ਮਨ ਡਾਰੈ ॥

कै कुरबान लला मन डारै ॥

ਭੂਖਨ ਚੀਰ ਪਟੰਬਰ ਵਾਰੈ ॥

भूखन चीर पट्मबर वारै ॥

ਫੂਲ ਪਾਨ ਕੋਊ ਲੈ ਆਵੈ ॥

फूल पान कोऊ लै आवै ॥

ਭਾਂਤਿ ਭਾਂਤਿ ਸੌ ਗੀਤਨ ਗਾਵੈ ॥੧੭॥

भांति भांति सौ गीतन गावै ॥१७॥

ਦੋਹਰਾ ॥

दोहरा ॥

ਨਿਰਖਿ ਨ੍ਰਿਪਤ ਕੀ ਅਤਿ ਪ੍ਰਭਾ; ਰੀਝ ਰਹੀ ਸਭ ਨਾਰਿ ॥

निरखि न्रिपत की अति प्रभा; रीझ रही सभ नारि ॥

ਭੂਖਨ ਚੀਰ ਪਟੰਬ੍ਰ ਸਭ; ਦੇਇ ਛਿਨਿਕ ਮਹਿ ਵਾਰ ॥੧੮॥

भूखन चीर पट्मब्र सभ; देइ छिनिक महि वार ॥१८॥

ਜਨੁ ਕੁਰੰਗਨਿ ਨਾਦ ਧੁਨਿ; ਰੀਝਿ ਰਹੀ ਸੁਨਿ ਕਾਨ ॥

जनु कुरंगनि नाद धुनि; रीझि रही सुनि कान ॥

ਤ੍ਯੋਂ ਅਬਲਾ ਬੇਧੀ ਸਕਲ; ਬਧੀ ਬਿਰਹ ਕੇ ਬਾਨ ॥੧੯॥

त्यों अबला बेधी सकल; बधी बिरह के बान ॥१९॥

ਸਭ ਰੀਝੀ ਲਖਿ ਰਾਇ ਛਬਿ; ਦਿਤਿਯਾਦਿਤਿ ਕੁਮਾਰਿ ॥

सभ रीझी लखि राइ छबि; दितियादिति कुमारि ॥

ਕਿੰਨ੍ਰਨਿ ਜਛ ਭੁਜੰਗਜਾ; ਮੋਹਿ ਰਹੀ ਸਭ ਨਾਰਿ ॥੨੦॥

किंन्रनि जछ भुजंगजा; मोहि रही सभ नारि ॥२०॥

ਚੌਪਈ ॥

चौपई ॥

ਸਭ ਅਬਲਾ ਇਹ ਭਾਂਤਿ ਬਿਚਾਰੈ ॥

सभ अबला इह भांति बिचारै ॥

ਜੋਰ ਡੀਠ ਨ੍ਰਿਪ ਓਰ ਨਿਹਾਰੈ ॥

जोर डीठ न्रिप ओर निहारै ॥

ਕੈ ਹਮ ਆਜੁ ਇਹੀ ਕਰ ਬਰਿਹੈ ॥

कै हम आजु इही कर बरिहै ॥

ਨਾਤਰ ਇਹੀ ਛੇਤ੍ਰ ਪਰ ਮਰਿਹੈ ॥੨੧॥

नातर इही छेत्र पर मरिहै ॥२१॥

ਕਹਤ ਦੈਤਜਾ, ਹਮ ਹੀ ਬਰਿ ਹੈਂ ॥

कहत दैतजा, हम ही बरि हैं ॥

ਦੇਵ ਸੁਤਾ ਭਾਖੈ ਹਮ ਕਰਿ ਹੈਂ ॥

देव सुता भाखै हम करि हैं ॥

ਜਛ ਕਿੰਨ੍ਰਜਾ ਕਹਿ, ਹਮ ਲੈ ਹੈਂ ॥

जछ किंन्रजा कहि, हम लै हैं ॥

ਨਾਤਰ, ਪਿਯ ਕਾਰਨ ਜਿਯ ਦੈ ਹੈਂ ॥੨੨॥

नातर, पिय कारन जिय दै हैं ॥२२॥

ਦੋਹਰਾ ॥

दोहरा ॥

ਜਛ ਗੰਧ੍ਰਬੀ ਕਿੰਨ੍ਰਨੀ; ਲਖਿ ਛਬਿ ਗਈ ਬਿਕਾਇ ॥

जछ गंध्रबी किंन्रनी; लखि छबि गई बिकाइ ॥

ਸੁਰੀ ਆਸੁਰੀ ਨਾਗਨੀ; ਨੈਨਨ ਰਹੀ ਲਗਾਇ ॥੨੩॥

सुरी आसुरी नागनी; नैनन रही लगाइ ॥२३॥

ਚੌਪਈ ॥

चौपई ॥

ਇਕ ਤ੍ਰਿਯ ਰੂਪ ਬਿਸਨ ਕੋ ਧਰਾ ॥

इक त्रिय रूप बिसन को धरा ॥

ਏਕਨ ਰੂਪ ਬ੍ਰਹਮਾ ਕੋ ਕਰਾ ॥

एकन रूप ब्रहमा को करा ॥

ਇਕ ਤ੍ਰਿਯ ਭੇਸ ਰੁਦ੍ਰ ਕੋ ਧਾਰਿਯੋ ॥

इक त्रिय भेस रुद्र को धारियो ॥

ਇਕਨ ਧਰਮ ਕੋ ਰੂਪ ਸੁਧਾਰਿਯੋ ॥੨੪॥

इकन धरम को रूप सुधारियो ॥२४॥

ਏਕੈ ਭੇਸ ਇੰਦ੍ਰ ਕੋ ਕਿਯਾ ॥

एकै भेस इंद्र को किया ॥

ਏਕਨ ਰੂਪ ਸੂਰਜ ਕੋ ਲਿਯਾ ॥

एकन रूप सूरज को लिया ॥

ਏਕਨ ਭੇਸ ਚੰਦ੍ਰ ਕੌ ਧਾਰਿਯੋ ॥

एकन भेस चंद्र कौ धारियो ॥

ਮਨਹੁ ਮਦਨ ਕੌ ਮਾਨ ਉਤਾਰਿਯੋ ॥੨੫॥

मनहु मदन कौ मान उतारियो ॥२५॥

ਅੜਿਲ ॥

अड़िल ॥

ਸਾਤ ਕੁਮਾਰੀ ਚਲੀ; ਭੇਸ ਇਹ ਧਾਰਿ ਕੈ ॥

सात कुमारी चली; भेस इह धारि कै ॥

ਵਾ ਰਾਜਾ ਕਹ ਦਰਸਨ; ਦੀਯਾ ਸੁਧਾਰਿ ਕੈ ॥

वा राजा कह दरसन; दीया सुधारि कै ॥

ਸਾਤ ਸੁਤਾ ਰਾਜਾ! ਹਮਰੀ ਏ ਬਰੁ ਅਬੈ ॥

सात सुता राजा! हमरी ए बरु अबै ॥

ਹੋ ਰਾਜ ਪਾਟ ਪੁਨਿ ਕਰਹੁ; ਜੀਤਿ ਖਲ ਦਲ ਸਭੈ ॥੨੬॥

हो राज पाट पुनि करहु; जीति खल दल सभै ॥२६॥

ਚੌਪਈ ॥

चौपई ॥

ਜਬ ਰਾਜੈ ਉਨ ਰੂਪ ਨਿਹਰਾ ॥

जब राजै उन रूप निहरा ॥

ਸਟਪਟਾਇ ਪਾਇਨ ਪਰ ਪਰਾ ॥

सटपटाइ पाइन पर परा ॥

ਧਕ ਧਕ ਅਧਿਕ ਹ੍ਰਿਦੈ ਤਿਹ ਭਈ ॥

धक धक अधिक ह्रिदै तिह भई ॥

ਚਟਪਟ ਸਕਲ ਬਿਸਰ ਸੁਧਿ ਗਈ ॥੨੭॥

चटपट सकल बिसर सुधि गई ॥२७॥

ਧੀਰਜ ਧਰਾ ਜਬੈ ਸੁਧਿ ਆਈ ॥

धीरज धरा जबै सुधि आई ॥

ਪੁਨਿ ਪਾਇਨ ਲਪਟਾਨਾ ਧਾਈ ॥

पुनि पाइन लपटाना धाई ॥

ਧੰਨਿ ਧੰਨਿ ਭਾਗ ਹਮਾਰੇ ਭਏ ॥

धंनि धंनि भाग हमारे भए ॥

ਸਭ ਦੇਵਨ ਦਰਸਨ ਮੁਹਿ ਦਏ ॥੨੮॥

सभ देवन दरसन मुहि दए ॥२८॥

ਦੋਹਰਾ ॥

दोहरा ॥

ਪਾਪੀ ਤੇ ਧਰਮੀ ਭਯੋ; ਚਰਨ ਤਿਹਾਰੇ ਲਾਗ ॥

पापी ते धरमी भयो; चरन तिहारे लाग ॥

ਰੰਕ ਹੁਤੋ, ਰਾਜਾ ਭਯੋ; ਧੰਨ੍ਯ ਹਮਾਰੇ ਭਾਗ ॥੨੯॥

रंक हुतो, राजा भयो; धंन्य हमारे भाग ॥२९॥

ਚੌਪਈ ॥

चौपई ॥

ਮੈ ਸੁਈ ਕਰੌ, ਜੁ ਤੁਮ ਮੁਹਿ ਭਾਖੌ ॥

मै सुई करौ, जु तुम मुहि भाखौ ॥

ਚਰਨਨ ਧ੍ਯਾਨ ਤਿਹਾਰੇ ਰਾਖੌ ॥

चरनन ध्यान तिहारे राखौ ॥

ਨਾਥ! ਸਨਾਥ ਅਨਾਥਹਿ ਕਿਯਾ ॥

नाथ! सनाथ अनाथहि किया ॥

ਕ੍ਰਿਪਾ ਕਰੀ ਦਰਸਨ ਮੁਹਿ ਦਿਯਾ ॥੩੦॥

क्रिपा करी दरसन मुहि दिया ॥३०॥

TOP OF PAGE

Dasam Granth