ਦਸਮ ਗਰੰਥ । दसम ग्रंथ ।

Page 1120

ਦੋਹਰਾ ॥

दोहरा ॥

ਰਾਜਾ ਖੰਡ ਬੁਦੇਲ ਕੌ; ਰੁਦ੍ਰ ਕੇਤੁ ਤਿਹ ਨਾਮ ॥

राजा खंड बुदेल कौ; रुद्र केतु तिह नाम ॥

ਸੇਵ ਰੁਦ੍ਰ ਕੀ ਰੈਨਿ ਦਿਨ; ਕਰਤ ਆਠਹੂੰ ਜਾਮ ॥੧॥

सेव रुद्र की रैनि दिन; करत आठहूं जाम ॥१॥

ਚੌਪਈ ॥

चौपई ॥

ਸ੍ਰੀ ਕ੍ਰਿਤੁ ਕ੍ਰਿਤ ਮਤੀ ਤ੍ਰਿਯ ਤਾ ਕੀ ॥

स्री क्रितु क्रित मती त्रिय ता की ॥

ਔਰ ਨ ਬਾਲ ਰੂਪ ਸਮ ਵਾ ਕੀ ॥

और न बाल रूप सम वा की ॥

ਤਾ ਸੋ ਨੇਹ ਨ੍ਰਿਪਤਿ ਕੌ ਭਾਰੋ ॥

ता सो नेह न्रिपति कौ भारो ॥

ਨਿਜੁ ਮਨ ਕਰ ਤਾ ਕੇ ਦੈ ਡਾਰੋ ॥੨॥

निजु मन कर ता के दै डारो ॥२॥

ਦੋਹਰਾ ॥

दोहरा ॥

ਸ੍ਰੀ ਮ੍ਰਿਗ ਨੇਤ੍ਰ ਸਰੂਪ ਅਤਿ; ਦੁਹਿਤ ਤਾ ਕੀ ਏਕ ॥

स्री म्रिग नेत्र सरूप अति; दुहित ता की एक ॥

ਲਹਿ ਨ ਗਈ ਰਾਜਾ ਬਡੇ; ਚਹਿ ਚਹਿ ਰਹੇ ਅਨੇਕ ॥੩॥

लहि न गई राजा बडे; चहि चहि रहे अनेक ॥३॥

ਇੰਦ੍ਰ ਕੇਤੁ ਛਤ੍ਰੀ ਹੁਤੋ; ਚਛੁ ਮਤੀ ਲਹਿ ਲੀਨ ॥

इंद्र केतु छत्री हुतो; चछु मती लहि लीन ॥

ਅਪਨੋ ਤੁਰਤ ਨਿਕਾਰਿ ਮਨੁ; ਬੇਚਿ ਤਵਨ ਕਰ ਦੀਨ ॥੪॥

अपनो तुरत निकारि मनु; बेचि तवन कर दीन ॥४॥

ਚੌਪਈ ॥

चौपई ॥

ਰੈਨਿ ਦਿਵਸ ਤਿਹ ਰੂਪ ਨਿਹਾਰੈ ॥

रैनि दिवस तिह रूप निहारै ॥

ਚਿਤ ਮੈ ਇਹੈ ਬਿਚਾਰੁ ਬਿਚਾਰੈ ॥

चित मै इहै बिचारु बिचारै ॥

ਐਸੋ ਛੈਲ ਕੈਸਹੂੰ ਪੈਯੈ? ॥

ऐसो छैल कैसहूं पैयै? ॥

ਕਾਮ ਭੋਗ ਕਰਿ ਗਰੇ ਲਗੈਯੈ ॥੫॥

काम भोग करि गरे लगैयै ॥५॥

ਏਕ ਸਖੀ ਕਹ ਨਿਕਟ ਬੁਲਾਯੋ ॥

एक सखी कह निकट बुलायो ॥

ਮਨ ਭਾਵਨ ਕੇ ਸਦਨ ਪਠਾਯੋ ॥

मन भावन के सदन पठायो ॥

ਸਹਿਚਰਿ ਤਾਹਿ ਤੁਰਤ ਲੈ ਆਈ ॥

सहिचरि ताहि तुरत लै आई ॥

ਆਨਿ ਕੁਅਰਿ ਕਹ ਦਯੋ ਮਿਲਾਈ ॥੬॥

आनि कुअरि कह दयो मिलाई ॥६॥

ਅੜਿਲ ॥

अड़िल ॥

ਮਨ ਭਾਵੰਤ ਮੀਤ; ਕੁਅਰਿ ਜਬ ਪਾਇਯੋ ॥

मन भावंत मीत; कुअरि जब पाइयो ॥

ਦ੍ਰਿੜ ਗਹਿ ਗਹਿ ਕਰ; ਤਾ ਕੌ ਗਰੇ ਲਗਾਇਯੋ ॥

द्रिड़ गहि गहि कर; ता कौ गरे लगाइयो ॥

ਅਧਰਨ ਕੋ ਕਰਿ ਪਾਨ; ਸੁ ਆਸਨ ਬਹੁ ਕੀਏ ॥

अधरन को करि पान; सु आसन बहु कीए ॥

ਹੋ ਜਨਮ ਜਨਮ ਕੇ ਸੋਕ; ਬਿਸਾਰਿ ਸਭੈ ਦੀਏ ॥੭॥

हो जनम जनम के सोक; बिसारि सभै दीए ॥७॥

ਸਿਵ ਮੰਦਿਰ ਮੈ ਜਾਇ; ਭੋਗ ਤਾ ਸੌ ਕਰੈ ॥

सिव मंदिर मै जाइ; भोग ता सौ करै ॥

ਮਹਾ ਰੁਦ੍ਰ ਕੀ ਕਾਨਿ; ਨ ਕਛੁ ਚਿਤ ਮੈ ਧਰੈ ॥

महा रुद्र की कानि; न कछु चित मै धरै ॥

ਜ੍ਯੋਂ ਜ੍ਯੋਂ ਜੁਰਕੈ ਖਾਟ; ਸੁ ਘੰਟ ਬਜਾਵਹੀ ॥

ज्यों ज्यों जुरकै खाट; सु घंट बजावही ॥

ਹੋ ਪੂਰਿ ਤਵਨ ਧੁਨਿ ਰਹੈ; ਨ ਜੜ ਕਛੁ ਪਾਵਹੀ ॥੮॥

हो पूरि तवन धुनि रहै; न जड़ कछु पावही ॥८॥

ਏਕ ਦਿਵਸ ਪੂਜਤ ਸਿਵ; ਨ੍ਰਿਪ ਗਯੋ ਆਇ ਕੈ ॥

एक दिवस पूजत सिव; न्रिप गयो आइ कै ॥

ਸੁਤਾ ਸਹਚਰੀ ਪਿਤੁ ਪ੍ਰਤਿ; ਦਈ ਉਠਾਇ ਕੈ ॥

सुता सहचरी पितु प्रति; दई उठाइ कै ॥

ਜਾਇ ਰਾਵ ਕੇ ਤੀਰ; ਸਖੀ! ਤੁਮ ਯੌ ਕਹੌ ॥

जाइ राव के तीर; सखी! तुम यौ कहौ ॥

ਹੋ ਹਮ ਪੂਜਾ ਹ੍ਯਾ ਕਰਤ; ਘਰੀ ਦ੍ਵੈ ਤੁਮ ਰਹੌ ॥੯॥

हो हम पूजा ह्या करत; घरी द्वै तुम रहौ ॥९॥

ਦੋਹਰਾ ॥

दोहरा ॥

ਸ੍ਰੀ ਸਿਵ ਕੀ ਪੂਜਾ ਕਰਤ; ਹਮਰੀ ਸੁਤਾ ਬਨਾਇ ॥

स्री सिव की पूजा करत; हमरी सुता बनाइ ॥

ਘਰੀ ਦ੍ਵੈ ਕੁ ਹਮ ਬੈਠਿ ਹ੍ਯਾਂ; ਬਹੁਰਿ ਪੂਜ ਹੈ ਜਾਇ ॥੧੦॥

घरी द्वै कु हम बैठि ह्यां; बहुरि पूज है जाइ ॥१०॥

ਚੌਪਈ ॥

चौपई ॥

ਉਤੈ ਮੀਤ ਤਿਨ ਲਿਯੋ ਬੁਲਾਈ ॥

उतै मीत तिन लियो बुलाई ॥

ਕਾਮ ਰੀਤਿ ਕਰਿ ਪ੍ਰੀਤੁਪਜਾਈ ॥

काम रीति करि प्रीतुपजाई ॥

ਕਰਿ ਕਰਿ ਕੁਵਤਿ ਸੇਜ ਚਰਕਾਵੈ ॥

करि करि कुवति सेज चरकावै ॥

ਏਕ ਹਾਥ ਤਨ ਘੰਟ ਬਜਾਵੈ ॥੧੧॥

एक हाथ तन घंट बजावै ॥११॥

ਭਾਂਤਿ ਭਾਂਤਿ ਤਾ ਕੌ ਰਤਿ ਕੀਨੀ ॥

भांति भांति ता कौ रति कीनी ॥

ਨ੍ਰਿਪ ਜੜ ਧੁਨਿ ਘੰਟਾ ਕੀ ਚੀਨੀ ॥

न्रिप जड़ धुनि घंटा की चीनी ॥

ਭੇਦ ਅਭੇਦ ਕਛੂ ਨਹਿ ਪਾਯੋ ॥

भेद अभेद कछू नहि पायो ॥

ਇਹ ਦੁਹਿਤਾ, ਕਸ ਕਰਮ ਕਮਾਯੋ? ॥੧੨॥

इह दुहिता, कस करम कमायो? ॥१२॥

ਤਾ ਸੌ ਭੋਗ ਬਹੁਤ ਬਿਧਿ ਕੀਨੋ ॥

ता सौ भोग बहुत बिधि कीनो ॥

ਲਪਟਿ ਲਪਟਿ ਆਸਨ ਕਹ ਦੀਨੋ ॥

लपटि लपटि आसन कह दीनो ॥

ਚੁੰਬਨ ਆਲਿੰਗਨ ਕੀਨੇ ਤਿਨ ॥

चु्मबन आलिंगन कीने तिन ॥

ਭੇਦ ਨ ਲਹਿਯੋ ਮੂੜ ਰਾਜੈ ਇਨ ॥੧੩॥

भेद न लहियो मूड़ राजै इन ॥१३॥

ਕਾਮ ਕੇਲ ਤਾ ਸੌ ਬਹੁ ਕਿਯੋ ॥

काम केल ता सौ बहु कियो ॥

ਬਹੁਰੋ ਛੋਰ ਦ੍ਵਾਰ ਕਹ ਦਿਯੋ ॥

बहुरो छोर द्वार कह दियो ॥

ਪਠੈ ਸਹਚਰੀ ਪਿਤਾ ਬੁਲਾਇਯੋ ॥

पठै सहचरी पिता बुलाइयो ॥

ਮਨ ਮੈ ਅਧਿਕ ਜਾਰ ਦੁਖ ਪਾਯੋ ॥੧੪॥

मन मै अधिक जार दुख पायो ॥१४॥

TOP OF PAGE>

Dasam Granth