ਦਸਮ ਗਰੰਥ । दसम ग्रंथ ।

Page 1101

ਅੜਿਲ ॥

अड़िल ॥

ਜਬ ਹੀ ਦੂਜੋ ਦਿਵਸ; ਪਹੂਚ੍ਯੋ ਆਇ ਕੈ ॥

जब ही दूजो दिवस; पहूच्यो आइ कै ॥

ਭਰਿ ਗੋਨੈ ਪਨਿਯਨ ਕੀ; ਦਈ ਚਲਾਇ ਕੈ ॥

भरि गोनै पनियन की; दई चलाइ कै ॥

ਲੋਗ ਖਜਾਨੌ ਜਾਨਿ; ਟੂਟਿ ਤਾ ਪੈ ਪਰੇ ॥

लोग खजानौ जानि; टूटि ता पै परे ॥

ਹੋ ਉਹਿ ਦਿਸਿ ਤੇ ਉਨ ਬਾਲ; ਨ੍ਰਿਪਤਿ ਧਨ ਜੁਤ ਹਰੇ ॥੧੨॥

हो उहि दिसि ते उन बाल; न्रिपति धन जुत हरे ॥१२॥

ਦਿਨ ਦੂਜੋ ਗਯੋ; ਦਿਵਸ ਤੀਸਰੋ ਆਇਯੋ ॥

दिन दूजो गयो; दिवस तीसरो आइयो ॥

ਤਬ ਰਾਨੀ ਦੁੰਦਭਿ; ਇਕ ਠੌਰ ਬਜਾਇਯੋ ॥

तब रानी दुंदभि; इक ठौर बजाइयो ॥

ਲੋਗ ਦਰਬੁ ਲੈ ਭਜੈ; ਜੁ ਤਿਹ ਮਗੁ ਆਇਯੋ ॥

लोग दरबु लै भजै; जु तिह मगु आइयो ॥

ਹੋ ਲੂਟਿ ਧਨੀ ਸਭ ਲੀਏ; ਨ ਜਾਨਿਕ ਪਾਇਯੋ ॥੧੩॥

हो लूटि धनी सभ लीए; न जानिक पाइयो ॥१३॥

ਦਿਵਸ ਚਤ੍ਰਥੇ ਦੀਨੀ; ਆਗਿ ਲਗਾਇ ਕੈ ॥

दिवस चत्रथे दीनी; आगि लगाइ कै ॥

ਆਪੁ ਏਕ ਠਾਂ ਥਿਰ ਭਈ; ਦਲਹਿ ਦੁਰਾਇ ਕੈ ॥

आपु एक ठां थिर भई; दलहि दुराइ कै ॥

ਸਭ ਰਾਜਨ ਕੇ ਲੋਗ; ਬੁਝਾਵਨ ਲਾਗਏ ॥

सभ राजन के लोग; बुझावन लागए ॥

ਹੋ ਜੋ ਪਾਏ ਨ੍ਰਿਪ ਰਹੇ; ਮਾਰਿ ਅਬਲਾ ਦਏ ॥੧੪॥

हो जो पाए न्रिप रहे; मारि अबला दए ॥१४॥

ਦਿਵਸ ਪਾਚਵੇ ਅਪਨੀ; ਅਨੀ ਸੁਧਾਰਿ ਕੈ ॥

दिवस पाचवे अपनी; अनी सुधारि कै ॥

ਮਧਿ ਸੈਨ ਕੇ ਪਰੀ; ਮਸਾਲੇ ਜਾਰਿ ਕੈ ॥

मधि सैन के परी; मसाले जारि कै ॥

ਮਾਰਿ ਕੂਟਿ ਨ੍ਰਿਪ ਸੈਨ; ਨਿਕਸਿ ਆਪੁਨ ਗਈ ॥

मारि कूटि न्रिप सैन; निकसि आपुन गई ॥

ਹੋ ਪਿਤਾ ਪੂਤ ਸਿਰ ਤੇਗ; ਪੂਤ ਪਿਤੁ ਕੇ ਦਈ ॥੧੫॥

हो पिता पूत सिर तेग; पूत पितु के दई ॥१५॥

ਦੋਹਰਾ ॥

दोहरा ॥

ਰੈਨ ਸਮੇ ਤਿਨ ਹੀ ਬਿਖੈ; ਮਾਚਿਯੋ ਲੋਹ ਅਪਾਰ ॥

रैन समे तिन ही बिखै; माचियो लोह अपार ॥

ਭਟ ਜੂਝੇ ਪਿਤੁ ਪੂਤ ਹਨਿ; ਪੂਤ ਪਿਤਾ ਕੋ ਮਾਰ ॥੧੬॥

भट जूझे पितु पूत हनि; पूत पिता को मार ॥१६॥

ਰੈਨ ਸਮੈ ਤਵਨੈ ਕਟਕ; ਲੋਹ ਪਰਿਯੋ ਬਿਕਰਾਰ ॥

रैन समै तवनै कटक; लोह परियो बिकरार ॥

ਊਚ ਨੀਚ ਰਾਜਾ ਪ੍ਰਜਾ; ਘਾਯਲ ਭਏ ਸੁਮਾਰ ॥੧੭॥

ऊच नीच राजा प्रजा; घायल भए सुमार ॥१७॥

ਚੌਪਈ ॥

चौपई ॥

ਪਿਤੁ ਲੈ ਖੜਗੁ, ਪੂਤ ਕੋ ਮਾਰਿਯੋ ॥

पितु लै खड़गु, पूत को मारियो ॥

ਪੂਤ, ਪਿਤਾ ਕੇ ਸਿਰ ਪਰ ਝਾਰਿਯੋ ॥

पूत, पिता के सिर पर झारियो ॥

ਐਸੇ ਲੋਹ ਪਰਿਯੋ ਬਿਕਰਾਰਾ ॥

ऐसे लोह परियो बिकरारा ॥

ਸਭ ਘਾਯਲ ਭੇ ਭੂਪ ਸਮਾਰਾ ॥੧੮॥

सभ घायल भे भूप समारा ॥१८॥

ਅੜਿਲ ॥

अड़िल ॥

ਦਿਵਸ ਖਸਟਮੋ ਜਬੈ; ਪਹੂਚ੍ਯੋ ਆਇ ਕੈ ॥

दिवस खसटमो जबै; पहूच्यो आइ कै ॥

ਦੋ ਦੋ ਮਰਦ ਲੌ ਖਾਈ; ਗਈ ਖੁਦਾਇ ਕੈ ॥

दो दो मरद लौ खाई; गई खुदाइ कै ॥

ਗਡਿ ਸੂਰੀ ਜਲ ਊਪਰ; ਦਏ ਬਹਾਇ ਕੈ ॥

गडि सूरी जल ऊपर; दए बहाइ कै ॥

ਹੋ ਬਦ੍ਯੋ ਖਲਨ ਸੋ ਜੁਧ; ਖਿੰਗ ਖੁਨਸਾਇ ਕੈ ॥੧੯॥

हो बद्यो खलन सो जुध; खिंग खुनसाइ कै ॥१९॥

ਪਰਾ ਬੰਧਿ ਕਰਿ ਫੌਜ; ਦੋਊ ਠਾਢੀ ਭਈ ॥

परा बंधि करि फौज; दोऊ ठाढी भई ॥

ਤੀਰ ਤੁਪਕ ਤਰਵਾਰਿ; ਮਾਰਿ ਚਿਰ ਲੌ ਦਈ ॥

तीर तुपक तरवारि; मारि चिर लौ दई ॥

ਭਾਜਿ ਚਲੀ ਤ੍ਰਿਯ ਪਾਛੇ; ਕਟਕ ਲਗਾਇ ਕੈ ॥

भाजि चली त्रिय पाछे; कटक लगाइ कै ॥

ਹੋ ਪਛੇ ਪਖਰਿਯਾ ਪਰੈ; ਤੁਰੰਗ ਨਚਾਇ ਕੈ ॥੨੦॥

हो पछे पखरिया परै; तुरंग नचाइ कै ॥२०॥

ਦੋਹਰਾ ॥

दोहरा ॥

ਏਕ ਬਾਰ ਸੋਰਹ ਸਹਸ; ਸ੍ਵਾਰ ਜੁਝੇ ਬਰਬੀਰ ॥

एक बार सोरह सहस; स्वार जुझे बरबीर ॥

ਬਹੁਰਿ ਆਨਿ ਅਬਲਾ ਪਰੀ; ਹਨੇ ਤੁਪਕ ਕੈ ਤੀਰ ॥੨੧॥

बहुरि आनि अबला परी; हने तुपक कै तीर ॥२१॥

ਅੜਿਲ ॥

अड़िल ॥

ਜਬੈ ਸਪਤਵੌ ਦਿਵਸ; ਪਹੂਚਿਯੋ ਆਇ ਕਰਿ ॥

जबै सपतवौ दिवस; पहूचियो आइ करि ॥

ਸਭ ਪਕਵਾਨਨ ਮੌ ਦਈ; ਜਹਰ ਡਰਾਇ ਕਰਿ ॥

सभ पकवानन मौ दई; जहर डराइ करि ॥

ਖਲਨ ਖੰਡ ਕਛੁ ਚਿਰ ਲੌ; ਲੋਹ ਬਜਾਇ ਕੈ ॥

खलन खंड कछु चिर लौ; लोह बजाइ कै ॥

ਹੋ ਔਰ ਠੌਰ ਚਲਿ ਗਈ; ਨਿਸਾਨੁ ਦਿਵਾਇ ਕੈ ॥੨੨॥

हो और ठौर चलि गई; निसानु दिवाइ कै ॥२२॥

ਮਾਰਿ ਪਰਨਿ ਤੇ ਰਹੀ; ਸਿਪਾਹਿਨ ਯੌ ਕਿਯੋ ॥

मारि परनि ते रही; सिपाहिन यौ कियो ॥

ਸਰਕਿ ਸਰਕਿ ਕਰ ਸਕਤਿ; ਨਿਕਰ ਤਿਹ ਕੋ ਲਿਯੋ ॥

सरकि सरकि कर सकति; निकर तिह को लियो ॥

ਝੂਮਿ ਪਰੇ ਚਹੂੰ ਓਰ; ਦੁਰਗ ਕੇ ਦੁਆਰ ਪਰ ॥

झूमि परे चहूं ओर; दुरग के दुआर पर ॥

ਹੋ ਲਈ ਮਿਠਾਈ ਛੀਨਿ; ਗਠਰਿਯੈ ਬਾਧਿ ਕਰਿ ॥੨੩॥

हो लई मिठाई छीनि; गठरियै बाधि करि ॥२३॥

TOP OF PAGE

Dasam Granth