ਦਸਮ ਗਰੰਥ । दसम ग्रंथ ।

Page 925

ਦੋਹਰਾ ॥

दोहरा ॥

ਸਹਰ ਇਟਾਵਾ ਮੈ ਹੁਤੋ; ਨਾਨਾ ਨਾਮ ਸੁਨਾਰ ॥

सहर इटावा मै हुतो; नाना नाम सुनार ॥

ਤਾ ਕੀ ਅਤਿ ਹੀ ਦੇਹ ਮੈ; ਦੀਨੋ ਰੂਪ ਮੁਰਾਰ ॥੧॥

ता की अति ही देह मै; दीनो रूप मुरार ॥१॥

ਚੌਪਈ ॥

चौपई ॥

ਜੋ ਤ੍ਰਿਯ ਤਾ ਕੋ ਨੈਨ ਨਿਹਾਰੈ ॥

जो त्रिय ता को नैन निहारै ॥

ਆਪੁਨ ਕੋ ਕਰਿ ਧੰਨ੍ਯ ਬਿਚਾਰੈ ॥

आपुन को करि धंन्य बिचारै ॥

ਯਾ ਕੈ ਰੂਪ ਤੁਲਿ ਕੋਊ ਨਾਹੀ ॥

या कै रूप तुलि कोऊ नाही ॥

ਯੌ ਕਹਿ ਕੈ ਅਬਲਾ ਬਲਿ ਜਾਹੀ ॥੨॥

यौ कहि कै अबला बलि जाही ॥२॥

ਦੋਹਰਾ ॥

दोहरा ॥

ਦੀਪ ਕਲਾ ਨਾਮਾ ਹੁਤੀ; ਦੁਹਿਤਾ ਰਾਜ ਕੁਮਾਰਿ ॥

दीप कला नामा हुती; दुहिता राज कुमारि ॥

ਅਮਿਤ ਦਰਬੁ ਤਾ ਕੇ ਰਹੈ; ਦਾਸੀ ਰਹੈ ਹਜਾਰ ॥੩॥

अमित दरबु ता के रहै; दासी रहै हजार ॥३॥

ਪਠੈ ਏਕ ਤਿਨ ਸਹਚਰੀ; ਲਯੋ ਸੁਨਾਰ ਬੁਲਾਇ ॥

पठै एक तिन सहचरी; लयो सुनार बुलाइ ॥

ਰੈਨਿ ਦਿਨਾ ਤਾ ਸੋ ਰਮੈ; ਅਧਿਕ ਚਿਤ ਸੁਖੁ ਪਾਇ ॥੪॥

रैनि दिना ता सो रमै; अधिक चित सुखु पाइ ॥४॥

ਚੌਪਈ ॥

चौपई ॥

ਰਾਤ ਦਿਵਸ ਤਿਹ ਧਾਮ ਬੁਲਾਵੈ ॥

रात दिवस तिह धाम बुलावै ॥

ਕਾਮ ਕੇਲ ਤਿਹ ਸੰਗ ਕਮਾਵੈ ॥

काम केल तिह संग कमावै ॥

ਪ੍ਰੀਤਿ ਮਾਨਿ ਤਿਹ ਸਾਥ ਬਿਹਾਰੈ ॥

प्रीति मानि तिह साथ बिहारै ॥

ਵਾ ਕੇ ਲਿਯੇ ਪ੍ਰਾਨ ਦੈ ਡਾਰੈ ॥੫॥

वा के लिये प्रान दै डारै ॥५॥

ਏਕ ਦਿਵਸ ਤਿਹ ਧਾਮ ਬੁਲਾਯੋ ॥

एक दिवस तिह धाम बुलायो ॥

ਤਬ ਲੋ ਪਿਤੁ ਤਾ ਕੇ ਗ੍ਰਿਹ ਆਯੋ ॥

तब लो पितु ता के ग्रिह आयो ॥

ਕਛੂ ਨ ਚਲਿਯੋ ਜਤਨ ਇਹ ਕੀਨੋ ॥

कछू न चलियो जतन इह कीनो ॥

ਅੰਜਨ ਆਂਜਿ ਬਿਦਾ ਕਰਿ ਦੀਨੋ ॥੬॥

अंजन आंजि बिदा करि दीनो ॥६॥

ਦੋਹਰਾ ॥

दोहरा ॥

ਅਧਿਕ ਮੂੜ ਤਾ ਕੋ ਪਿਤਾ; ਸਕਿਯੋ ਭੇਦ ਨਹਿ ਚੀਨ ॥

अधिक मूड़ ता को पिता; सकियो भेद नहि चीन ॥

ਆਖਨ ਅੰਜਨ ਆਂਜਿ ਤ੍ਰਿਯ; ਮੀਤ ਬਿਦਾ ਕਰਿ ਦੀਨ ॥੭॥

आखन अंजन आंजि त्रिय; मीत बिदा करि दीन ॥७॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਨਬਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੦॥੧੫੬੯॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे नबवे चरित्र समापतम सतु सुभम सतु ॥९०॥१५६९॥अफजूं॥


ਦੋਹਰਾ ॥

दोहरा ॥

ਗਬਿੰਦ ਚੰਦ ਨਰੇਸ ਕੇ; ਮਾਧਵਨਲ ਨਿਜੁ ਮੀਤ ॥

गबिंद चंद नरेस के; माधवनल निजु मीत ॥

ਪੜੇ ਬ੍ਯਾਕਰਨ ਸਾਸਤ੍ਰ ਖਟ; ਕੋਕ ਸਾਰ ਸੰਗੀਤ ॥੧॥

पड़े ब्याकरन सासत्र खट; कोक सार संगीत ॥१॥

ਚੌਪਈ ॥

चौपई ॥

ਮਧੁਰ ਮਧੁਰ ਧੁਨਿ ਬੇਨੁ ਬਜਾਵੈ ॥

मधुर मधुर धुनि बेनु बजावै ॥

ਜੋ ਕੋਊ ਤ੍ਰਿਯ ਸ੍ਰਵਨਨ ਸੁਨਿ ਪਾਵੈ ॥

जो कोऊ त्रिय स्रवनन सुनि पावै ॥

ਚਿਤ ਮੈ ਅਧਿਕ ਮਤ ਹ੍ਵੈ ਝੂਲੈ ॥

चित मै अधिक मत ह्वै झूलै ॥

ਗ੍ਰਿਹ ਕੀ ਸਕਲ ਤਾਹਿ ਸੁਧਿ ਭੂਲੇ ॥੨॥

ग्रिह की सकल ताहि सुधि भूले ॥२॥

ਪੁਰ ਬਾਸੀ ਨ੍ਰਿਪ ਪੈ ਚਲਿ ਆਏ ॥

पुर बासी न्रिप पै चलि आए ॥

ਆਇ ਰਾਇ ਤਨ ਬਚਨ ਸੁਨਾਏ ॥

आइ राइ तन बचन सुनाए ॥

ਕੈ ਮਾਧਵਨਲ ਕੌ ਅਬ ਮਰਿਯੈ ॥

कै माधवनल कौ अब मरियै ॥

ਨਾ ਤੋ ਯਾ ਕਹ ਦੇਸ ਨਿਕਰਿਯੈ ॥੩॥

ना तो या कह देस निकरियै ॥३॥

ਦੋਹਰਾ ॥

दोहरा ॥

ਇਹ ਹਮਾਰੀ ਇਸਤ੍ਰੀਨ ਕੇ; ਲੇਤ ਚਿਤ ਬਿਰਮਾਇ ॥

इह हमारी इसत्रीन के; लेत चित बिरमाइ ॥

ਜੌ ਹਮ ਸਭ ਕੌ ਕਾਢਿਯੈ; ਤੌ ਇਹ ਰਖਿਯੈ ਰਾਹਿ ॥੪॥

जौ हम सभ कौ काढियै; तौ इह रखियै राहि ॥४॥

ਚੌਪਈ ॥

चौपई ॥

ਤੋਰਿ ਰਾਵ ਤਬ ਜਲਜ ਮੰਗਾਏ ॥

तोरि राव तब जलज मंगाए ॥

ਭਾਂਤਿ ਬਿਛੌਨਾ ਕੀ ਬਿਛਵਾਏ ॥

भांति बिछौना की बिछवाए ॥

ਸਕਲ ਸਖੀ ਤਿਹ ਪਰ ਬੈਠਾਈ ॥

सकल सखी तिह पर बैठाई ॥

ਭਾਂਤਿ ਭਾਂਤਿ ਕੀ ਪ੍ਰਭਾ ਬਨਾਈ ॥੫॥

भांति भांति की प्रभा बनाई ॥५॥

ਮਾਧਵਨਲ ਕੌ ਬੋਲਿ ਪਠਾਇਸ ॥

माधवनल कौ बोलि पठाइस ॥

ਤਵਨ ਸਭਾ ਭੀਤਰ ਬੈਠਾਇਸ ॥

तवन सभा भीतर बैठाइस ॥

ਰੀਝਿ ਬਿਪ੍ਰ ਤਬ ਬੇਨ ਬਜਾਈ ॥

रीझि बिप्र तब बेन बजाई ॥

ਸਭ ਇਸਤ੍ਰਿਨ ਕੇ ਚਿਤ ਸੁ ਭਾਈ ॥੬॥

सभ इसत्रिन के चित सु भाई ॥६॥

TOP OF PAGE

Dasam Granth