ਦਸਮ ਗਰੰਥ । दसम ग्रंथ ।

Page 851

ਅੜਿਲ ॥

अड़िल ॥

ਸੁਨਹੁ ਅਹੀਰਨ! ਬੈਨ; ਕਹਾ ਤੁਮ ਕਰਤ ਹੋ? ॥

सुनहु अहीरन! बैन; कहा तुम करत हो? ॥

ਭੂਮਿ ਗਿਰਾਵਤ ਦੂਧ; ਨ ਮੋ ਤੇ ਡਰਤ ਹੋ? ॥

भूमि गिरावत दूध; न मो ते डरत हो? ॥

ਕਹਿਯੋ ਤ੍ਰਿਯਾ ਪਿਯ ਸਾਥ; ਬਾਤ ਸੁਨਿ ਲੀਜਿਯੈ ॥

कहियो त्रिया पिय साथ; बात सुनि लीजियै ॥

ਹੋ ਕਟੀ ਦੁਖਾਵਤ ਯਾਹਿ; ਪਿਯਨ ਪੈ ਦੀਜਿਯੈ ॥੯॥

हो कटी दुखावत याहि; पियन पै दीजियै ॥९॥

ਦੋਹਰਾ ॥

दोहरा ॥

ਰਾਵ ਅਹੀਰਨਿ ਦੁਇ ਤਰੁਨ; ਭੋਗ ਕਰਹਿ ਸੁਖ ਪਾਇ ॥

राव अहीरनि दुइ तरुन; भोग करहि सुख पाइ ॥

ਲਪਟਿ ਲਪਟਿ ਰਾਜਾ ਰਮੈ; ਚਿਮਟਿ ਚਿਮਟਿ ਤ੍ਰਿਯ ਜਾਇ ॥੧੦॥

लपटि लपटि राजा रमै; चिमटि चिमटि त्रिय जाइ ॥१०॥

ਡੋਲਤ ਮਹਿਖੀ ਨ ਰਹੈ; ਬੋਲ੍ਯੋ ਬਚਨ ਅਹੀਰ ॥

डोलत महिखी न रहै; बोल्यो बचन अहीर ॥

ਕਹਾ ਕਰਤ ਹੋ ਗ੍ਵਾਰਨੀ? ਬ੍ਰਿਥਾ ਗਵਾਵਤ ਛੀਰ ॥੧੧॥

कहा करत हो ग्वारनी? ब्रिथा गवावत छीर ॥११॥

ਹੋ ਅਹੀਰ! ਮੈ ਕ੍ਯਾ ਕਰੋ? ਕਟਿਯਾ ਮੁਹਿ ਦੁਖ ਦੇਤ ॥

हो अहीर! मै क्या करो? कटिया मुहि दुख देत ॥

ਯਾ ਕਹ ਚੂੰਘਨ ਦੀਜਿਯੈ; ਦੁਗਧ ਜਿਯਨ ਕੇ ਹੇਤ ॥੧੨॥

या कह चूंघन दीजियै; दुगध जियन के हेत ॥१२॥

ਅਧਿਕ ਮਾਨਿ ਸੁਖ ਘਰ ਗਯੋ; ਰਾਵ ਅਹੀਰ ਨਿਸੰਗ ॥

अधिक मानि सुख घर गयो; राव अहीर निसंग ॥

ਯੌ ਕਹਿ ਮੰਤ੍ਰੀ ਨ੍ਰਿਪਤਿ ਪਤਿ; ਪੂਰਨ ਕੀਯੋ ਪ੍ਰਸੰਗ ॥੧੩॥

यौ कहि मंत्री न्रिपति पति; पूरन कीयो प्रसंग ॥१३॥

ਭੇਦ ਅਹੀਰ ਨ ਕਛੁ ਲਹਿਯੋ; ਆਯੋ ਅਪਨੇ ਗ੍ਰੇਹ ॥

भेद अहीर न कछु लहियो; आयो अपने ग्रेह ॥

ਰਾਮ ਭਨੈ ਤਿਨ ਤ੍ਰਿਯ ਭਏ; ਅਧਿਕ ਬਢਾਯੋ ਨੇਹ ॥੧੪॥

राम भनै तिन त्रिय भए; अधिक बढायो नेह ॥१४॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਅਠਾਈਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮॥੫੫੪॥ਅਫਜੂੰ॥

इति स्री चरित्र पख्याने त्रिया चरित्रो मंत्री भूप स्मबादे अठाईसमो चरित्र समापतम सतु सुभम सतु ॥२८॥५५४॥अफजूं॥

ਸੋਰਠਾ ॥

सोरठा ॥

ਬੰਦਸਾਲ ਕੇ ਮਾਹ; ਨ੍ਰਿਪ ਬਰ ਦਿਯਾ ਉਠਾਇ ਸੁਤ ॥

बंदसाल के माह; न्रिप बर दिया उठाइ सुत ॥

ਬਹੁਰੋ ਲਿਯਾ ਬੁਲਾਇ; ਭੋਰ ਹੋਤ ਅਪਨੇ ਨਿਕਟਿ ॥੧॥

बहुरो लिया बुलाइ; भोर होत अपने निकटि ॥१॥

ਦੋਹਰਾ ॥

दोहरा ॥

ਦੁਤਿਯਾ ਮੰਤ੍ਰੀ ਬੁਧਿ ਬਰ; ਰਾਜ ਰੀਤਿ ਕੀ ਖਾਨਿ ॥

दुतिया मंत्री बुधि बर; राज रीति की खानि ॥

ਚਿਤ੍ਰ ਸਿੰਘ ਰਾਜਾ ਨਿਕਟ; ਕਥਾ ਬਖਾਨੀ ਆਨਿ ॥੨॥

चित्र सिंघ राजा निकट; कथा बखानी आनि ॥२॥

ਚੌਪਈ ॥

चौपई ॥

ਸਰਿਤਾ ਨਿਕਟਿ ਰਾਵ ਇਕ ਰਹੈ ॥

सरिता निकटि राव इक रहै ॥

ਮਦਨ ਕੇਤੁ ਨਾਮਾ ਜਗ ਕਹੈ ॥

मदन केतु नामा जग कहै ॥

ਮਦਨ ਮਤੀ ਤਿਯ ਤਹ ਇਕ ਬਸੀ ॥

मदन मती तिय तह इक बसी ॥

ਸੰਗ ਸੁ ਤਵਨ ਰਾਇ ਕੇ ਰਸੀ ॥੩॥

संग सु तवन राइ के रसी ॥३॥

ਦੋਹਰਾ ॥

दोहरा ॥

ਪੈਰਿ ਨਦੀ ਕੋ ਪਾਰ ਕੋ; ਉਠਿ ਨ੍ਰਿਪ ਤਿਹ ਪ੍ਰਤਿ ਜਾਇ ॥

पैरि नदी को पार को; उठि न्रिप तिह प्रति जाइ ॥

ਭਾਂਤਿ ਭਾਂਤਿ ਤਿਹ ਨਾਰਿ ਕੋ; ਭਜਤ ਅਧਿਕ ਸੁਖ ਪਾਇ ॥੪॥

भांति भांति तिह नारि को; भजत अधिक सुख पाइ ॥४॥

ਚੌਪਈ ॥

चौपई ॥

ਕਬਹੂੰ ਪੈਰਿ ਨਦੀ ਨ੍ਰਿਪ ਜਾਵੈ ॥

कबहूं पैरि नदी न्रिप जावै ॥

ਕਬਹੂੰ ਤਰਿ ਤਾ ਕੋ ਤ੍ਰਿਯ ਆਵੈ ॥

कबहूं तरि ता को त्रिय आवै ॥

ਆਪੁ ਬਿਖੈ ਅਤਿ ਹਿਤ ਉਪਜਾਵੈ ॥

आपु बिखै अति हित उपजावै ॥

ਭਾਂਤਿ ਭਾਂਤਿ ਸੋ ਭੋਗ ਕਮਾਵੈ ॥੫॥

भांति भांति सो भोग कमावै ॥५॥

ਕੋਕ ਸਾਸਤ੍ਰ ਕੀ ਰੀਤਿ ਉਚਰੈ ॥

कोक सासत्र की रीति उचरै ॥

ਭਾਂਤਿ ਅਨਿਕ ਰਸਿ ਰਸਿ ਰਤਿ ਕਰੈ ॥

भांति अनिक रसि रसि रति करै ॥

ਲਪਟਿ ਲਪਟਿ ਕਰਿ ਕੇਲ ਕਮਾਵੈ ॥

लपटि लपटि करि केल कमावै ॥

ਵੈਸੇ ਹੀ ਪੈਰਿ ਨਦੀ ਘਰਿ ਆਵੈ ॥੬॥

वैसे ही पैरि नदी घरि आवै ॥६॥

ਐਸੀ ਬਿਧਿ ਦੋਊ ਨਿਤ ਬਿਹਾਰੈ ॥

ऐसी बिधि दोऊ नित बिहारै ॥

ਤਾਪ ਚਿਤ ਕੇ ਸਕਲ ਨਿਵਾਰੈ ॥

ताप चित के सकल निवारै ॥

ਕਾਮ ਕੇਲ ਬਹੁ ਬਿਧਿ ਉਪਜਾਵੈ ॥

काम केल बहु बिधि उपजावै ॥

ਵੈਸੇ ਹੀ ਪੈਰਿ ਨਦੀ ਘਰ ਆਵੈ ॥੭॥

वैसे ही पैरि नदी घर आवै ॥७॥

ਦੋਹਰਾ ॥

दोहरा ॥

ਤਰੀ ਤਰੁਨਿ ਆਵਤ ਹੁਤੀ; ਹ੍ਰਿਦੈ ਹਰਖ ਉਪਜਾਇ ॥

तरी तरुनि आवत हुती; ह्रिदै हरख उपजाइ ॥

ਤਬ ਲੋ ਲਹਿਰ ਸਮੁੰਦ੍ਰ ਸੀ; ਨਿਕਟ ਪਹੂੰਚੀ ਆਇ ॥੮॥

तब लो लहिर समुंद्र सी; निकट पहूंची आइ ॥८॥

TOP OF PAGE

Dasam Granth