ਦਸਮ ਗਰੰਥ । दसम ग्रंथ ।

Page 843

ਸੁਨਤ ਚੋਰ ਕੋ ਬਚ ਸ੍ਰਵਨ; ਅਧਿਕ ਡਰਿਯੋ ਨਰ ਨਾਹਿ ॥

सुनत चोर को बच स्रवन; अधिक डरियो नर नाहि ॥

ਪਨੀ ਪਾਮਰੀ ਤਜਿ ਭਜ੍ਯੋ; ਸੁਧਿ ਨ ਰਹੀ ਮਨ ਮਾਹਿ ॥੬੦॥

पनी पामरी तजि भज्यो; सुधि न रही मन माहि ॥६०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧॥੪੩੯॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इकीसवो चरित्र समापतम सतु सुभम सतु ॥२१॥४३९॥अफजूं॥

ਦੋਹਰਾ ॥

दोहरा ॥

ਸੁਨਤ ਚੋਰ ਕੇ ਬਚ ਸ੍ਰਵਨ; ਉਠਿਯੋ ਰਾਇ ਡਰ ਧਾਰ ॥

सुनत चोर के बच स्रवन; उठियो राइ डर धार ॥

ਭਜਿਯੋ ਜਾਇ ਡਰ ਪਾਇ ਮਨ; ਪਨੀ ਪਾਮਰੀ ਡਾਰਿ ॥੧॥

भजियो जाइ डर पाइ मन; पनी पामरी डारि ॥१॥

ਚੋਰਿ ਸੁਨਤ ਜਾਗੇ ਸਭੈ; ਭਜੈ ਨ ਦੀਨਾ ਰਾਇ ॥

चोरि सुनत जागे सभै; भजै न दीना राइ ॥

ਕਦਮ ਪਾਚ ਸਾਤਕ ਲਗੇ; ਮਿਲੇ ਸਿਤਾਬੀ ਆਇ ॥੨॥

कदम पाच सातक लगे; मिले सिताबी आइ ॥२॥

ਚੌਪਈ ॥

चौपई ॥

ਚੋਰ ਬਚਨ ਸਭ ਹੀ ਸੁਨਿ ਧਾਏ ॥

चोर बचन सभ ही सुनि धाए ॥

ਕਾਢੇ ਖੜਗ ਰਾਇ ਪ੍ਰਤਿ ਆਏ ॥

काढे खड़ग राइ प्रति आए ॥

ਕੂਕਿ ਕਹੈ ਤੁਹਿ ਜਾਨ ਨ ਦੈਹੈ ॥

कूकि कहै तुहि जान न दैहै ॥

ਤੁਹਿ ਤਸਕਰ! ਜਮਧਾਮ ਪਠੈ ਹੈ ॥੩॥

तुहि तसकर! जमधाम पठै है ॥३॥

ਦੋਹਰਾ ॥

दोहरा ॥

ਆਗੇ ਪਾਛੇ ਦਾਹਨੇ; ਘੇਰਿ ਦਸੋ ਦਿਸ ਲੀਨ ॥

आगे पाछे दाहने; घेरि दसो दिस लीन ॥

ਪੈਂਡ ਭਜਨ ਕੌ ਨ ਰਹਿਯੋ; ਰਾਇ ਜਤਨ ਯੌ ਕੀਨ ॥੪॥

पैंड भजन कौ न रहियो; राइ जतन यौ कीन ॥४॥

ਵਾ ਕੀ ਕਰ ਦਾਰੀ ਧਰੀ; ਪਗਿਯਾ ਲਈ ਉਤਾਰਿ ॥

वा की कर दारी धरी; पगिया लई उतारि ॥

ਚੋਰ ਚੋਰ ਕਰਿ ਤਿਹ ਗਹਿਯੋ; ਦ੍ਵੈਕ ਮੁਤਹਰੀ ਝਾਰਿ ॥੫॥

चोर चोर करि तिह गहियो; द्वैक मुतहरी झारि ॥५॥

ਲਗੇ ਮੁਹਤਰੀ ਕੇ ਗਿਰਿਯੋ; ਭੂਮਿ ਮੂਰਛਨਾ ਖਾਇ ॥

लगे मुहतरी के गिरियो; भूमि मूरछना खाइ ॥

ਭੇਦ ਨ ਕਾਹੂੰ ਨਰ ਲਹਿਯੋ; ਮੁਸਕੈ ਲਈ ਚੜਾਇ ॥੬॥

भेद न काहूं नर लहियो; मुसकै लई चड़ाइ ॥६॥

ਲਾਤ ਮੁਸਟ ਬਾਜਨ ਲਗੀ; ਸਿਖ੍ਯ ਪਹੁੰਚੇ ਆਇ ॥

लात मुसट बाजन लगी; सिख्य पहुंचे आइ ॥

ਭ੍ਰਾਤ ਭ੍ਰਾਤ ਤ੍ਰਿਯ ਕਹਿ ਰਹੀ; ਕੋਊ ਨ ਸਕਿਯੋ ਛੁਰਾਇ ॥੭॥

भ्रात भ्रात त्रिय कहि रही; कोऊ न सकियो छुराइ ॥७॥

ਚੌਪਈ ॥

चौपई ॥

ਜੂਤੀ ਬਹੁ ਤਿਹ ਮੂੰਡ ਲਗਾਈ ॥

जूती बहु तिह मूंड लगाई ॥

ਮੁਸਕੈ ਤਾ ਕੀ ਐਠ ਚੜਾਈ ॥

मुसकै ता की ऐठ चड़ाई ॥

ਬੰਦਸਾਲ ਤਿਹ ਦਿਯਾ ਪਠਾਈ ॥

बंदसाल तिह दिया पठाई ॥

ਆਨਿ ਆਪਨੀ ਸੇਜ ਸੁਹਾਈ ॥੮॥

आनि आपनी सेज सुहाई ॥८॥

ਇਹ ਛਲ ਖੇਲਿ ਰਾਇ ਭਜ ਆਯੋ ॥

इह छल खेलि राइ भज आयो ॥

ਬੰਦਸਾਲ ਤ੍ਰਿਯ ਭ੍ਰਾਤ ਪਠਾਯੋ ॥

बंदसाल त्रिय भ्रात पठायो ॥

ਸਿਖ੍ਯਨ ਭੇਦ ਅਭੇਦ ਨ ਪਾਯੋ ॥

सिख्यन भेद अभेद न पायो ॥

ਵਾਹੀ ਕੌ ਤਸਕਰ ਠਹਰਾਯੋ ॥੯॥

वाही कौ तसकर ठहरायो ॥९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਬਾਈਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨॥੪੪੮॥ਅਫਜੂੰ॥

इति स्री चरित्र पख्याने त्रिया चरित्रो मंत्री भूप स्मबादे बाईसवो चरित्र समापतम सतु सुभम सतु ॥२२॥४४८॥अफजूं॥

ਚੌਪਈ ॥

चौपई ॥

ਭਯੋ ਪ੍ਰਾਤ ਸਭ ਹੀ ਜਨ ਜਾਗੇ ॥

भयो प्रात सभ ही जन जागे ॥

ਅਪਨੇ ਅਪਨੇ ਕਾਰਜ ਲਾਗੇ ॥

अपने अपने कारज लागे ॥

ਰਾਇ ਭਵਨ ਤੇ ਬਾਹਰ ਆਯੋ ॥

राइ भवन ते बाहर आयो ॥

ਸਭਾ ਬੈਠ ਦੀਵਾਨ ਲਗਾਯੋ ॥੧॥

सभा बैठ दीवान लगायो ॥१॥

ਦੋਹਰਾ ॥

दोहरा ॥

ਪ੍ਰਾਤ ਭਏ ਤਵਨੈ ਤ੍ਰਿਯਾ; ਹਿਤ ਤਜਿ ਰਿਸ ਉਪਜਾਇ ॥

प्रात भए तवनै त्रिया; हित तजि रिस उपजाइ ॥

ਪਨੀ ਪਾਮਰੀ ਜੋ ਹੁਤੇ; ਸਭਹਿਨ ਦਏ ਦਿਖਾਇ ॥੨॥

पनी पामरी जो हुते; सभहिन दए दिखाइ ॥२॥

ਚੌਪਈ ॥

चौपई ॥

ਰਾਇ ਸਭਾ ਮਹਿ ਬਚਨ ਉਚਾਰੇ ॥

राइ सभा महि बचन उचारे ॥

ਪਨੀ ਪਾਮਰੀ ਹਰੇ ਹਮਾਰੇ ॥

पनी पामरी हरे हमारे ॥

ਤਾਹਿ ਸਿਖ੍ਯ ਜੋ ਹਮੈ ਬਤਾਵੈ ॥

ताहि सिख्य जो हमै बतावै ॥

ਤਾ ਤੇ ਕਾਲ ਨਿਕਟ ਨਹਿ ਆਵੈ ॥੩॥

ता ते काल निकट नहि आवै ॥३॥

ਦੋਹਰਾ ॥

दोहरा ॥

ਬਚਨ ਸੁਨਤ ਗੁਰ ਬਕ੍ਰਤ ਤੇ; ਸਿਖ੍ਯ ਨ ਸਕੇ ਦੁਰਾਇ ॥

बचन सुनत गुर बक्रत ते; सिख्य न सके दुराइ ॥

ਪਨੀ ਪਾਮਰੀ ਕੇ ਸਹਿਤ; ਸੋ ਤ੍ਰਿਯ ਦਈ ਬਤਾਇ ॥੪॥

पनी पामरी के सहित; सो त्रिय दई बताइ ॥४॥

TOP OF PAGE

Dasam Granth