ਦਸਮ ਗਰੰਥ । दसम ग्रंथ ।

Page 546

ਮਾਰਗ ਨਾਖ ਕੈ ਬਿਪ੍ਰ ਜਬੈ; ਗ੍ਰਿਹਿ ਸ੍ਰੀ ਜਦੁਬੀਰ ਕੇ ਭੀਤਰ ਆਯੋ ॥

मारग नाख कै बिप्र जबै; ग्रिहि स्री जदुबीर के भीतर आयो ॥

ਸ੍ਰੀ ਬ੍ਰਿਜਨਾਥ ਨਿਹਾਰਤ ਤਾਹਿ ਸੁ; ਬਿਪ੍ਰ ਸੁਦਾਮਾ, ਇਹੈ ਠਹਰਾਯੋ ॥

स्री ब्रिजनाथ निहारत ताहि सु; बिप्र सुदामा, इहै ठहरायो ॥

ਆਸਨ ਤੇ ਉਠਿ ਆਤੁਰ ਹੁਇ; ਅਤਿ ਪ੍ਰੀਤਿ ਬਢਾਇ ਕੈ ਲੈਬੇ ਕਉ ਧਾਯੋ ॥

आसन ते उठि आतुर हुइ; अति प्रीति बढाइ कै लैबे कउ धायो ॥

ਪਾਇ ਪਰਿਓ ਤਿਹ ਕੋ ਹਰਿ ਜੀ; ਫਿਰਿ ਸ੍ਯਾਮ ਭਨੈ ਉਠਿ ਕੰਠਿ ਲਗਾਯੋ ॥੨੪੦੭॥

पाइ परिओ तिह को हरि जी; फिरि स्याम भनै उठि कंठि लगायो ॥२४०७॥

ਲੈ ਤਿਹ ਮੰਦਿਰ ਮਾਹਿ ਗਯੋ; ਤਿਹ ਕੋ ਅਤਿ ਹੀ ਕਰਿ ਆਦਰੁ ਕੀਨੋ ॥

लै तिह मंदिर माहि गयो; तिह को अति ही करि आदरु कीनो ॥

ਬਾਰਿ ਮੰਗਾਇ ਤਹੀ ਦਿਜ ਕੋ; ਦੋਊ ਪਾਇਨ ਧ੍ਵੈ ਚਰਨਾਮ੍ਰਿਤ ਲੀਨੋ ॥

बारि मंगाइ तही दिज को; दोऊ पाइन ध्वै चरनाम्रित लीनो ॥

ਝੌਪਰੀ ਤੇ ਤਿਹ ਠਾਂ ਹਰਿ ਜੂ; ਸੁਭ ਕੰਚਨ ਕੋ ਪੁਨਿ ਮੰਦਰਿ ਕੀਨੋ ॥

झौपरी ते तिह ठां हरि जू; सुभ कंचन को पुनि मंदरि कीनो ॥

ਤਉ ਨ ਸਕਿਓ ਸੁ ਬਿਦਾ ਕਰਿ ਬਿਪਹਿ; ਸ੍ਯਾਮ ਭਨੈ ਤਿਹ ਰੰਚ ਨ ਦੀਨੋ ॥੨੪੦੮॥

तउ न सकिओ सु बिदा करि बिपहि; स्याम भनै तिह रंच न दीनो ॥२४०८॥

ਦੋਹਰਾ ॥

दोहरा ॥

ਜਬ ਦਿਜ ਕੇ ਗ੍ਰਿਹਿ ਪੜਤ ਤਬ; ਮੋ ਸੋ ਹੁਤੋ ਗਰੋਹ ॥

जब दिज के ग्रिहि पड़त तब; मो सो हुतो गरोह ॥

ਅਬ ਲਾਲਚ ਬਸਿ ਹਰਿ ਭਏ; ਕਛੂ ਨ ਦੀਨੋ ਮੋਹ ॥੨੪੦੯॥

अब लालच बसि हरि भए; कछू न दीनो मोह ॥२४०९॥

ਕਬਿਯੋ ਬਾਚ ॥

कबियो बाच ॥

ਸਵੈਯਾ ॥

सवैया ॥

ਜੋ ਬ੍ਰਿਜਨਾਥ ਕੀ ਸੇਵਾ ਕਰੈ; ਪੁਨਿ ਪਾਵਤ ਹੈ ਬਹੁਤੋ ਧਨ ਸੋਊ ॥

जो ब्रिजनाथ की सेवा करै; पुनि पावत है बहुतो धन सोऊ ॥

ਲੋਗ ਕਹਾ ਤਿਹ ਭੇਦਹਿ ਪਾਵਤ? ਆਪਨੀ ਜਾਨਤ ਹੈ ਪੁਨਿ ਓਊ ॥

लोग कहा तिह भेदहि पावत? आपनी जानत है पुनि ओऊ ॥

ਸਾਧਨ ਕੇ ਬਰਤਾ ਹਰਤਾ ਦੁਖ; ਬੈਰਨ ਕੇ ਸੁ ਬੜੇ ਘਰ ਖੋਊ ॥

साधन के बरता हरता दुख; बैरन के सु बड़े घर खोऊ ॥

ਦੀਨਨ ਕੇ ਜਗ ਪਾਲਬੇ ਕਾਜ; ਗਰੀਬ ਨਿਵਾਜ ਨ ਦੂਸਰ ਕੋਊ ॥੨੪੧੦॥

दीनन के जग पालबे काज; गरीब निवाज न दूसर कोऊ ॥२४१०॥

ਸੋ ਸਿਸੁਪਾਲ ਹਨਿਯੋ ਛਿਨ ਮੈ; ਜਿਹ ਸੋ ਕੋਊ ਅਉਰ ਨ ਮਾਨ ਧਰੈ ॥

सो सिसुपाल हनियो छिन मै; जिह सो कोऊ अउर न मान धरै ॥

ਅਰੁ ਦੰਤ ਬਕਤ੍ਰ ਹਨਿਯੋ ਜਮ ਲੋਕ ਤੇ; ਜੋ ਕਬਹੂੰ ਨ ਰਤੀ ਕੁ ਡਰੈ ॥

अरु दंत बकत्र हनियो जम लोक ते; जो कबहूं न रती कु डरै ॥

ਰਿਸ ਸੋ ਭੂਮਾਸੁਰ ਜੀਤਿ ਲਯੋ; ਜੋਊ ਇੰਦ੍ਰ ਸੇ ਬੀਰ ਨ ਸੰਗ ਅਰੈ ॥

रिस सो भूमासुर जीति लयो; जोऊ इंद्र से बीर न संग अरै ॥

ਅਬ ਕੰਚਨ ਧਾਮ ਕੀਯੋ ਦਿਜ ਕੋ; ਬ੍ਰਿਜਨਾਥ ਬਿਨਾ ਐਸੀ ਕਉਨ ਕਰੈ? ॥੨੪੧੧॥

अब कंचन धाम कीयो दिज को; ब्रिजनाथ बिना ऐसी कउन करै? ॥२४११॥

ਜਾ ਮਧੁ ਕੀਟਭ ਕੋ ਬਧ ਕੈ; ਭੂ ਇੰਦ੍ਰ ਦਈ ਕਰਿ ਕੈ ਕਰੁਨਾਈ ॥

जा मधु कीटभ को बध कै; भू इंद्र दई करि कै करुनाई ॥

ਅਉਰ ਜਿਤੀ ਇਹ ਸਾਮੁਹੇ ਸਤ੍ਰਨ; ਸੈਨ, ਗਈ ਸਭ ਯਾਹਿ ਖਪਾਈ ॥

अउर जिती इह सामुहे सत्रन; सैन, गई सभ याहि खपाई ॥

ਜਾਹਿ ਬਿਭੀਛਨ ਰਾਜ ਦਯੋ; ਅਰੁ ਰਾਵਨ ਮਾਰ ਕੈ ਲੰਕ ਲੁਟਾਈ ॥

जाहि बिभीछन राज दयो; अरु रावन मार कै लंक लुटाई ॥

ਕੰਚਨ ਕੋ ਤਿਹ ਧਾਮ ਦਯੋ; ਕਬਿ ਸ੍ਯਾਮ ਕਹੈ ਕਹੈ ਕਉਨ ਬਡਾਈ? ॥੨੪੧੨॥

कंचन को तिह धाम दयो; कबि स्याम कहै कहै कउन बडाई? ॥२४१२॥

ਬਿਸਨਪਦ ਧਨਾਸਰੀ ॥

बिसनपद धनासरी ॥

ਜਿਹ ਮ੍ਰਿਗ ਰਾਖੈ ਨੈਨ ਬਨਾਇ ॥

जिह म्रिग राखै नैन बनाइ ॥

ਅੰਜਨ ਰੇਖ ਸ੍ਯਾਮ ਪਰ ਅਟਕਤ; ਸੁੰਦਰ ਫਾਧ ਚੜਾਇ ॥

अंजन रेख स्याम पर अटकत; सुंदर फाध चड़ाइ ॥

ਮ੍ਰਿਗ ਮਨ ਹੇਰਿ ਜਿਨੇ ਨਰ ਨਾਰਿਨ; ਰਹਤ ਸਦਾ ਉਰਝਾਇ ॥

म्रिग मन हेरि जिने नर नारिन; रहत सदा उरझाइ ॥

ਤਿਨ ਕੇ ਊਪਰਿ ਅਪਨੀ ਰੁਚਿ ਸਿਉ; ਰੀਝਿ ਸ੍ਯਾਮ ਬਲਿ ਜਾਇ ॥੨੪੧੩॥

तिन के ऊपरि अपनी रुचि सिउ; रीझि स्याम बलि जाइ ॥२४१३॥

TOP OF PAGE

Dasam Granth