ਦਸਮ ਗਰੰਥ । दसम ग्रंथ ।

Page 531

ਪੇਖਿ ਭਯੋ ਸਭ ਹੂ ਗ੍ਰਿਹ ਸ੍ਯਾਮ ਸੁ; ਯੌ ਕਬਿ ਸ੍ਯਾਮਹਿ ਗ੍ਰੰਥ ਸੁਧਾਰਿਯੋ ॥

पेखि भयो सभ हू ग्रिह स्याम सु; यौ कबि स्यामहि ग्रंथ सुधारियो ॥

ਕਾਨ੍ਹ ਜੂ ਕੋ ਮਨ ਮੈ ਮੁਨਿ ਈਸ; ਸਹੀ ਕਰਿ ਕੈ ਜਗਦੀਸ ਬਿਚਾਰਿਯੋ ॥੨੩੦੩॥

कान्ह जू को मन मै मुनि ईस; सही करि कै जगदीस बिचारियो ॥२३०३॥

ਭਾਂਤਿ ਕਹੂ ਕਹੂ ਗਾਵਤ ਹੈ; ਕਹੂ ਹਾਥਿ ਲੀਏ ਪ੍ਰਭੁ ਬੀਨ ਬਜਾਵੈ ॥

भांति कहू कहू गावत है; कहू हाथि लीए प्रभु बीन बजावै ॥

ਪੀਵਤ ਹੈ ਸੁ ਕਹੂ ਮਦਰਾ; ਅਉ ਕਹੂ ਲਰਕਾਨ ਕੋ ਲਾਡ ਲਡਾਵੈ ॥

पीवत है सु कहू मदरा; अउ कहू लरकान को लाड लडावै ॥

ਜੁਧੁ ਕਰੈ ਕਹੂ ਮਲਨ ਸੋ; ਕਹੂ ਨੰਦਗ ਹਾਥਿ ਲੀਏ ਚਮਕਾਵੈ ॥

जुधु करै कहू मलन सो; कहू नंदग हाथि लीए चमकावै ॥

ਇਉ ਹਰਿ ਕੇਲ ਕਰੈ ਤਿਹ ਠਾਂ; ਜਿਹ ਕਉਤੁਕ ਕੋ ਕੋਊ ਪਾਰ ਨ ਪਾਵੈ ॥੨੩੦੪॥

इउ हरि केल करै तिह ठां; जिह कउतुक को कोऊ पार न पावै ॥२३०४॥

ਦੋਹਰਾ ॥

दोहरा ॥

ਯੌ ਰਿਖਿ ਦੇਖਿ ਚਰਿਤ੍ਰ ਹਰਿ; ਚਰਨ ਰਹਿਯੋ ਲਪਟਾਇ ॥

यौ रिखि देखि चरित्र हरि; चरन रहियो लपटाइ ॥

ਚਲਤ ਭਯੋ ਸਭ ਜਗਤ ਕੋ; ਕਉਤਕ ਦੇਖੋ ਜਾਇ ॥੨੩੦੫॥

चलत भयो सभ जगत को; कउतक देखो जाइ ॥२३०५॥


ਅਥ ਜਰਾਸੰਧਿ ਬਧ ਕਥਨੰ ॥

अथ जरासंधि बध कथनं ॥

ਸਵੈਯਾ ॥

सवैया ॥

ਬ੍ਰਹਮ ਮਹੂਰਤ ਸ੍ਯਾਮ ਉਠੈ; ਉਠਿ ਨ੍ਹਾਇ ਹ੍ਰਿਦੈ ਹਰਿ ਧਿਆਨ ਧਰੈ ॥

ब्रहम महूरत स्याम उठै; उठि न्हाइ ह्रिदै हरि धिआन धरै ॥

ਫਿਰਿ ਸੰਧਯਹਿ ਕੈ ਰਵਿ ਹੋਤ ਉਦੈ; ਸੁ ਜਲਾਜੁਲਿ ਦੈ ਅਰੁ ਮੰਤ੍ਰ ਰਰੈ ॥

फिरि संधयहि कै रवि होत उदै; सु जलाजुलि दै अरु मंत्र ररै ॥

ਫਿਰਿ ਪਾਠ ਕਰੈ ਸਤਸੈਇ ਸਲੋਕ ਕੋ; ਸ੍ਯਾਮ ਨਿਤਾਪ੍ਰਤਿ ਪੈ ਨ ਟਰੈ ॥

फिरि पाठ करै सतसैइ सलोक को; स्याम निताप्रति पै न टरै ॥

ਤਬ ਕਰਮ ਨ ਕਉਨ ਕਰੈ ਜਗ ਮੈ? ਜਬ ਆਪਨ ਸ੍ਯਾਮ ਜੂ ਕਰਮ ਕਰੈ ॥੨੩੦੬॥

तब करम न कउन करै जग मै? जब आपन स्याम जू करम करै ॥२३०६॥

ਨ੍ਹਾਇ ਕੈ ਸ੍ਯਾਮ ਜੂ ਲਾਇ ਸੁਗੰਧ; ਭਲੇ ਪਟ ਧਾਰ ਕੈ ਬਾਹਰ ਆਵੈ ॥

न्हाइ कै स्याम जू लाइ सुगंध; भले पट धार कै बाहर आवै ॥

ਆਇ ਸਿੰਘਾਸਨ ਊਪਰ ਬੈਠ ਕੈ; ਸ੍ਯਾਮ ਭਲੀ ਬਿਧਿ ਨਿਆਉ ਕਰਾਵੈ ॥

आइ सिंघासन ऊपर बैठ कै; स्याम भली बिधि निआउ करावै ॥

ਅਉ ਸੁਖਦੇਵ ਕੋ ਤਾਤ ਭਲਾ ਸੁ; ਕਥਾ ਕਰਿ ਸ੍ਰੀ ਨੰਦ ਲਾਲ ਰਿਝਾਵੈ ॥

अउ सुखदेव को तात भला सु; कथा करि स्री नंद लाल रिझावै ॥

ਤਉ ਲਗਿ ਆਇ ਕਹੀ ਬਤੀਆ ਇਕ; ਸੋ ਮੁਖ ਤੇ ਕਬਿ ਭਾਖ ਸੁਨਾਵੈ ॥੨੩੦੭॥

तउ लगि आइ कही बतीआ इक; सो मुख ते कबि भाख सुनावै ॥२३०७॥

ਦੂਤ ਬਾਚ ॥

दूत बाच ॥

ਸਵੈਯਾ ॥

सवैया ॥

ਕਾਨ੍ਹ ਜੂ ! ਜੋ ਤੁਮ ਜੀਤ ਕੈ ਭੂਪਤਿ; ਛੋਰਿ ਦਯੋ ਤਿਹ ਓਜ ਜਨਾਯੋ ॥

कान्ह जू ! जो तुम जीत कै भूपति; छोरि दयो तिह ओज जनायो ॥

ਮੈ ਦਲ ਤੇਈਸ ਛੂਹਨ ਲੈ ਸੰਗਿ; ਤੇਈਸ ਬਾਰ ਸੁ ਜੁਧ ਮਚਾਯੋ ॥

मै दल तेईस छूहन लै संगि; तेईस बार सु जुध मचायो ॥

ਕਾਨ੍ਹ ਕੋ ਅੰਤਿ ਭਜਾਇ ਰਹਿਯੋ; ਮਥਰਾ ਕੇ ਬਿਖੈ ਰਹਨੇ ਹੂ ਨ ਪਾਯੋ ॥

कान्ह को अंति भजाइ रहियो; मथरा के बिखै रहने हू न पायो ॥

ਬੇਚ ਕੈ ਖਾਈ ਹੈ ਲਾਜ ਮਨੋ ਤਿਨਿ; ਯੌ ਜੜ ਆਪਨ ਕੋ ਗਰਬਾਯੋ ॥੨੩੦੮॥

बेच कै खाई है लाज मनो तिनि; यौ जड़ आपन को गरबायो ॥२३०८॥


ਅਥ ਕਾਨ੍ਹ ਜੂ ਦਿਲੀ ਆਵਨ ਰਾਜਸੂਇ ਜਗ ਕਰਨ ਕਥਨੰ ॥

अथ कान्ह जू दिली आवन राजसूइ जग करन कथनं ॥

ਦੋਹਰਾ ॥

दोहरा ॥

ਤਬ ਲਉ ਨਾਰਦ ਕ੍ਰਿਸਨ ਕੀ; ਸਭਾ ਪਹੁਚਿਓ ਆਇ ॥

तब लउ नारद क्रिसन की; सभा पहुचिओ आइ ॥

ਦਿਲੀ ਕੌ ਬ੍ਰਿਜਨਾਥ ਕੋ; ਲੈ ਚਲਿਓ ਸੰਗਿ ਲਵਾਇ ॥੨੩੦੯॥

दिली कौ ब्रिजनाथ को; लै चलिओ संगि लवाइ ॥२३०९॥

ਸਵੈਯਾ ॥

सवैया ॥

ਸ੍ਰੀ ਬ੍ਰਿਜਨਾਥ ਕਹੀ ਸਭ ਸੌ; ਹਮ ਦਿਲੀ ਚਲੈ ਕਿਧੌ ਤਾਹੀ ਕੋ ਮਾਰੈ ॥

स्री ब्रिजनाथ कही सभ सौ; हम दिली चलै किधौ ताही को मारै ॥

ਜੋ ਮਤਿਵਾਰਨ ਕੇ ਮਨ ਭੀਤਰ; ਆਵਤ ਹੈ ਸੋਊ ਬਾਤ ਬਿਚਾਰੈ ॥

जो मतिवारन के मन भीतर; आवत है सोऊ बात बिचारै ॥

TOP OF PAGE

Dasam Granth