ਦਸਮ ਗਰੰਥ । दसम ग्रंथ ।

Page 522

ਆਵਤ ਭਯੋ ਰਿਸ ਕੈ ਸਿਵ ਜੂ ਫਿਰਿ; ਆਪੁਨੇ ਸੰਗ ਸਭੈ ਗਨ ਲੈ ਕੈ ॥

आवत भयो रिस कै सिव जू फिरि; आपुने संग सभै गन लै कै ॥

ਸ੍ਰੀ ਜਦੁਬੀਰ ਕੇ ਸਾਮੁਹੇ ਬੀਰ; ਕਹੈ ਕਬਿ ਸ੍ਯਾਮ ਸੁ ਕ੍ਰੁਧਿਤ ਹ੍ਵੈ ਕੈ ॥

स्री जदुबीर के सामुहे बीर; कहै कबि स्याम सु क्रुधित ह्वै कै ॥

ਬਾਨ ਕ੍ਰਿਪਾਨ ਗਦਾ ਬਰਛੀ ਗਹਿ; ਆਵਤ ਭੇ ਰਿਸਿ ਨਾਦ ਬਜੈ ਕੈ ॥

बान क्रिपान गदा बरछी गहि; आवत भे रिसि नाद बजै कै ॥

ਸੋ ਛਿਨ ਮੈ ਪ੍ਰਭ ਜੂ ਸਭ ਬੀਰ; ਦਏ ਫੁਨਿ ਅੰਤ ਕੇ ਧਾਮਿ ਪਠੈ ਕੈ ॥੨੨੩੧॥

सो छिन मै प्रभ जू सभ बीर; दए फुनि अंत के धामि पठै कै ॥२२३१॥

ਏਕ ਹਨੇ ਜਦੁਰਾਇ ਗਦਾ ਗਹਿ; ਏਕ ਬਲੀ ਰਿਪੁ ਸੰਬਰ ਘਾਏ ॥

एक हने जदुराइ गदा गहि; एक बली रिपु स्मबर घाए ॥

ਏਕ ਭਿਰੇ ਮੁਸਲੀਧਰ ਸੋ; ਸੁ ਤੇ ਜੀਵਤ ਧਾਮ ਹੂ ਜਾਨ ਨ ਪਾਏ ॥

एक भिरे मुसलीधर सो; सु ते जीवत धाम हू जान न पाए ॥

ਜੋ ਫਿਰਿ ਆਇ ਭਿਰੇ ਹਰਿ ਸੋ; ਚਿਤ ਮੈ ਫੁਨਿ ਕੋਪ ਕੀ ਓਪ ਬਢਾਏ ॥

जो फिरि आइ भिरे हरि सो; चित मै फुनि कोप की ओप बढाए ॥

ਯੌ ਫਿਰਿ ਛੇਦਤ ਭਯੋ ਤਿਨ ਕਉ; ਜੋਊ ਜੰਬੁਕ ਗੀਧਨ ਹਾਥਿ ਨ ਆਏ ॥੨੨੩੨॥

यौ फिरि छेदत भयो तिन कउ; जोऊ ज्मबुक गीधन हाथि न आए ॥२२३२॥

ਐਸੇ ਨਿਹਾਰਿ ਭਯੋ ਤਹਿ ਆਹਵ; ਚਿਤ ਬਿਖੈ ਅਤਿ ਕ੍ਰੋਧ ਬਢਾਯੋ ॥

ऐसे निहारि भयो तहि आहव; चित बिखै अति क्रोध बढायो ॥

ਠੋਕਿ ਭੁਜਾ ਅਪਨੀ ਦੋਊ ਆਪ ਹੀ; ਹਾਥ ਲੈ ਆਪਨੈ ਨਾਦ ਬਜਾਯੋ ॥

ठोकि भुजा अपनी दोऊ आप ही; हाथ लै आपनै नाद बजायो ॥

ਜਿਉ ਕੁਪ ਅੰਧਕ ਦੈਤ ਪੈ ਧਾਵਤ; ਭਯੋ, ਤਿਮ ਕੋਪ ਕੈ ਸ੍ਯਾਮ ਪੈ ਧਾਯੋ ॥

जिउ कुप अंधक दैत पै धावत; भयो, तिम कोप कै स्याम पै धायो ॥

ਯੌ ਉਪਜੀ ਉਪਮਾ ਲਰਬੇ ਕਹੁ; ਕੇਹਰਿ ਸੋ ਜਨੁ ਕੇਹਰਿ ਆਯੋ ॥੨੨੩੩॥

यौ उपजी उपमा लरबे कहु; केहरि सो जनु केहरि आयो ॥२२३३॥

ਜੁਧ ਮੰਡਿਯੋ ਅਤਿ ਹੀ ਤਬ ਹੀ; ਸਿਵ ਤਾਪ ਹੁਤੋ ਇਕ, ਸੋਊ ਸੰਭਾਰਿਯੋ ॥

जुध मंडियो अति ही तब ही; सिव ताप हुतो इक, सोऊ स्मभारियो ॥

ਸ੍ਯਾਮ ਜੁ ਭੇਦ ਸਭੈ ਲਹਿ ਕੈ; ਜੁਰ ਸੀਤ ਸੁ ਤਾਹੀ ਕੀ ਓਰਿ ਪਚਾਰਿਯੋ ॥

स्याम जु भेद सभै लहि कै; जुर सीत सु ताही की ओरि पचारियो ॥

ਦੇਖਤ ਹੀ ਜੁਰ ਸੀਤ ਕਉ ਸੋ ਜੁਰ; ਭਾਜਿ ਗਯੋ ਨ ਰਤੀ ਕੁ ਸੰਭਾਰਿਯੋ ॥

देखत ही जुर सीत कउ सो जुर; भाजि गयो न रती कु स्मभारियो ॥

ਯੌ ਉਪਮਾ ਉਪਜੀ ਜੀਅ ਮੈ; ਬਦਰਾ ਬਹਿਯੋ ਜਾਤ, ਬਿਯਾਰ ਕੋ ਮਾਰਿਯੋ ॥੨੨੩੪॥

यौ उपमा उपजी जीअ मै; बदरा बहियो जात, बियार को मारियो ॥२२३४॥

ਗਰਬ ਜਿਤੋ ਸਿਵ ਬੀਚ ਹੁਤੋ; ਸਭ ਹੀ ਹਰਿ ਕ੍ਰੁਧ ਕੈ ਜੁਧੁ ਮਿਟਾਯੋ ॥

गरब जितो सिव बीच हुतो; सभ ही हरि क्रुध कै जुधु मिटायो ॥

ਜੋ ਤਿਨ ਤੀਰਨ ਬ੍ਰਿਸਟ ਕਰੀ; ਤਿਹ ਤੇ ਸਰ ਏਕ ਨੇ ਭੇਟਨ ਪਾਯੋ ॥

जो तिन तीरन ब्रिसट करी; तिह ते सर एक ने भेटन पायो ॥

ਅਉਰ ਜਿਤੇ ਗਨ ਸੰਗ ਹੁਤੇ; ਸਭ ਕੋ ਹਰਿ ਘਾਇ ਘਨੇ ਸੰਗਿ ਘਾਯੋ ॥

अउर जिते गन संग हुते; सभ को हरि घाइ घने संगि घायो ॥

ਐਸੋ ਨਿਹਾਰ ਕੈ ਪਉਰਖ ਸ੍ਯਾਮ; ਗਨਪਤਿ ਪਾਇਨ ਸੋ ਲਪਟਾਯੋ ॥੨੨੩੫॥

ऐसो निहार कै पउरख स्याम; गनपति पाइन सो लपटायो ॥२२३५॥

ਸਿਵ ਬਾਚ ॥

सिव बाच ॥

ਸਵੈਯਾ ॥

सवैया ॥

ਭੂਲ ਪਰਿਯੋ ਪ੍ਰਭ ! ਮੈ ਘਟ ਕਾਮ; ਕੀਯੋ, ਤੁਮ ਸੋ ਜੁ ਪੈ ਜੁਧ ਚਹਿਯੋ ॥

भूल परियो प्रभ ! मै घट काम; कीयो, तुम सो जु पै जुध चहियो ॥

ਤੋ ਕਹਾ ਭਯੋ? ਜੋ ਰਿਸਿ ਆਇ ਭਿਰਿਯੋ; ਤੁ ਕਹਾ? ਇਹ ਠਾਂ ਮੇਰੋ ਮਾਨ ਰਹਿਯੋ ॥

तो कहा भयो? जो रिसि आइ भिरियो; तु कहा? इह ठां मेरो मान रहियो ॥

ਤੁਮਰੇ ਗੁਨ ਗਾਵਤ ਹੀ ਸਹਸ ਫਨਿ; ਅਉਰ ਚਤੁਰਾਨਨ ਹਾਰਿ ਰਹਿਯੋ ॥

तुमरे गुन गावत ही सहस फनि; अउर चतुरानन हारि रहियो ॥

ਤੁਮਰੇ ਗੁਣ ਕਉਨ ਗਨੈ ਕਹ ਲਉ? ਜਿਹ ਬੇਦ ਸਕੈ ਨਹਿ ਭੇਦ ਕਹਿਯੋ ॥੨੨੩੬॥

तुमरे गुण कउन गनै कह लउ? जिह बेद सकै नहि भेद कहियो ॥२२३६॥

TOP OF PAGE

Dasam Granth