ਦਸਮ ਗਰੰਥ । दसम ग्रंथ ।

Page 520

ਜਾ ਭਟ ਆਹਵ ਮੈ ਕਬਿ ਸ੍ਯਾਮ; ਕਹੈ, ਭਗਵਾਨ ਸੋ ਜੁਧੁ ਮਚਾਯੋ ॥

जा भट आहव मै कबि स्याम; कहै, भगवान सो जुधु मचायो ॥

ਤਾਹੀ ਕੋ ਏਕ ਹੀ ਬਾਨ ਸੋ ਸ੍ਯਾਮ; ਧਰਾ ਪਰਿ ਕੈ ਬਿਨੁ ਪ੍ਰਾਨ ਗਿਰਾਯੋ ॥

ताही को एक ही बान सो स्याम; धरा परि कै बिनु प्रान गिरायो ॥

ਜੋ ਧਨੁ ਬਾਨਿ ਸੰਭਾਰਿ ਬਲੀ ਕੋਊ; ਅਉ ਇਹ ਕੇ ਰਿਸਿ ਊਪਰ ਆਯੋ ॥

जो धनु बानि स्मभारि बली कोऊ; अउ इह के रिसि ऊपर आयो ॥

ਸੋ ਕਬਿ ਸ੍ਯਾਮ ਭਨੇ ਅਪਨੈ ਗ੍ਰਿਹਿ; ਕੋ, ਫਿਰਿ ਜੀਵਤ ਜਾਨ ਨ ਪਾਯੋ ॥੨੨੧੬॥

सो कबि स्याम भने अपनै ग्रिहि; को, फिरि जीवत जान न पायो ॥२२१६॥

ਗੋਕੁਲ ਨਾਥ ਜੂ ਬੈਰਿਨ ਸੋ; ਕਬਿ ਸ੍ਯਾਮ ਭਨੈ ਜਬ ਹੀ ਰਨ ਮਾਂਡਿਯੋ ॥

गोकुल नाथ जू बैरिन सो; कबि स्याम भनै जब ही रन मांडियो ॥

ਜੇਤਿਕ ਸਤ੍ਰਨ ਸਾਮੁਹੇ ਭੇ; ਰਿਸਿ ਸੋ ਸਭਿ ਗਿਧ ਸ੍ਰਿੰਗਾਲਨ ਬਾਂਡਿਯੋ ॥

जेतिक सत्रन सामुहे भे; रिसि सो सभि गिध स्रिंगालन बांडियो ॥

ਪਤਿ ਰਥੀ ਗਜਿ ਬਾਜ ਘਨੇ; ਬਿਨੁ ਪ੍ਰਾਨ ਕੀਏ ਕੋਊ ਜੀਤ ਨ ਛਾਡਿਯੋ ॥

पति रथी गजि बाज घने; बिनु प्रान कीए कोऊ जीत न छाडियो ॥

ਦੇਵ ਸਰਾਹਤ ਭੇ ਸਭ ਹੀ; ਸੁ ਭਲੇ ਭਗਵਾਨ ਅਖੰਡਨ ਖਾਂਡਿਯੋ ॥੨੨੧੭॥

देव सराहत भे सभ ही; सु भले भगवान अखंडन खांडियो ॥२२१७॥

ਜੀਤੇ ਸਭੈ ਭਯ ਭੀਤ ਭਏ; ਤਜਿ ਆਹਵ ਕੋ ਸਭ ਹੀ ਭਟ ਭਾਗੇ ॥

जीते सभै भय भीत भए; तजि आहव को सभ ही भट भागे ॥

ਠਾਂਢੋ ਬਨਾਸੁਰ ਥੋ ਜਿਹ ਠਉਰ; ਸਭੈ ਚਲਿ ਕੈ ਤਿਹ ਪਾਇਨ ਲਾਗੇ ॥

ठांढो बनासुर थो जिह ठउर; सभै चलि कै तिह पाइन लागे ॥

ਛੂਟ ਗਯੋ ਸਭਹੂਨ ਤੇ ਧੀਰਜ; ਤ੍ਰਾਸਹਿ ਕੇ ਰਸ ਮੈ ਅਨੁਰਾਗੇ ॥

छूट गयो सभहून ते धीरज; त्रासहि के रस मै अनुरागे ॥

ਭਾਖਤ ਭੇ ਨ੍ਰਿਪ ਸੋ ਭਜੀਐ; ਬਚ ਹੈ ਨ ਕੋਊ ਬ੍ਰਿਜਨਾਥ ਕੇ ਆਗੇ ॥੨੨੧੮॥

भाखत भे न्रिप सो भजीऐ; बच है न कोऊ ब्रिजनाथ के आगे ॥२२१८॥

ਭੀਰ ਪਰੀ ਜਬ ਭੂਪਤਿ ਪੈ; ਤਬ ਆਪਨੇ ਜਾਨ ਕੈ ਈਸ ਨਿਹਾਰਿਯੋ ॥

भीर परी जब भूपति पै; तब आपने जान कै ईस निहारियो ॥

ਸੰਤ ਸਹਾਇ ਕੋ ਜਾਇ ਭਿਰਿਯੋ; ਬ੍ਰਿਜ ਨਾਇਕ ਸੋ ਚਿਤ ਬੀਚ ਬਿਚਾਰਿਯੋ ॥

संत सहाइ को जाइ भिरियो; ब्रिज नाइक सो चित बीच बिचारियो ॥

ਆਯੁਧ ਲੈ ਅਪਨੇ ਸਭ ਹੀ; ਹਰਿ ਓਰ ਸੁ ਜੁਧ ਕੇ ਕਾਜ ਸਿਧਾਰਿਯੋ ॥

आयुध लै अपने सभ ही; हरि ओर सु जुध के काज सिधारियो ॥

ਆਵਤ ਹੀ ਸੁ ਕਹੋ ਅਬ ਹਉ; ਜਿਹ ਭਾਂਤਿ ਦੁਹੂ ਤਿਹ ਠਾਂ ਰਨ ਪਾਰਿਯੋ ॥੨੨੧੯॥

आवत ही सु कहो अब हउ; जिह भांति दुहू तिह ठां रन पारियो ॥२२१९॥

ਰੁਦ੍ਰ ਹ੍ਵੈ ਰੁਦ੍ਰ ਜਬੈ ਰਨ ਮੈ; ਕਬਿ ਸ੍ਯਾਮ ਭਨੈ ਰਿਸਿ ਨਾਦ ਬਜਾਯੋ ॥

रुद्र ह्वै रुद्र जबै रन मै; कबि स्याम भनै रिसि नाद बजायो ॥

ਸੂਰ ਨ ਕਾਹੂੰ ਤੇ ਨੈਕੁ ਟਿਕਿਯੋ ਗਯੋ; ਭਾਜ ਗਏ ਨ ਰਤੀ ਕੁ ਦ੍ਰਿੜਾਯੋ ॥

सूर न काहूं ते नैकु टिकियो गयो; भाज गए न रती कु द्रिड़ायो ॥

ਸਤ੍ਰਨ ਕੇ ਦੁਹੂ ਸਤ੍ਰਨ ਸੰਗ ਲੈ; ਰੋਖ ਹਲੀ ਸੁ ਸੋਊ ਡਰ ਪਾਯੋ ॥

सत्रन के दुहू सत्रन संग लै; रोख हली सु सोऊ डर पायो ॥

ਸ੍ਰੀ ਬ੍ਰਿਜਨਾਥ ਸੋ ਸ੍ਯਾਮ ਭਨੈ; ਤਬ ਹੀ ਸਿਵ ਆਇ ਕੈ ਜੁਧੁ ਮਚਾਯੋ ॥੨੨੨੦॥

स्री ब्रिजनाथ सो स्याम भनै; तब ही सिव आइ कै जुधु मचायो ॥२२२०॥

ਜੇ ਸਭ ਘਾਇ ਚਲਾਵਤ ਭਯੋ; ਸਿਵ ਤੇ ਸਭ ਹੀ ਬ੍ਰਿਜਨਾਥ ਬਚਾਏ ॥

जे सभ घाइ चलावत भयो; सिव ते सभ ही ब्रिजनाथ बचाए ॥

ਤਉਨ ਸਮੈ ਸਿਵ ਕੋ ਆਪੁਨੇ; ਸਭ ਸ੍ਯਾਮ ਭਨੇ ਤਕਿ ਘਾਇ ਲਗਾਏ ॥

तउन समै सिव को आपुने; सभ स्याम भने तकि घाइ लगाए ॥

ਜੁਧੁ ਕੀਯੋ ਬਹੁ ਭਾਂਤਿ ਦੁਹੂ; ਜਿਹ ਕੋ ਸਭ ਹੀ ਸੁਰ ਦੇਖਨ ਆਏ ॥

जुधु कीयो बहु भांति दुहू; जिह को सभ ही सुर देखन आए ॥

ਅੰਤਿ ਖਿਸਾਇ ਰਿਸਾਇ ਕ੍ਰਿਪਾਨਿਧਿ; ਏਕ ਗਦਾ ਹੂੰ ਸੋ ਰੁਦ੍ਰ ਗਿਰਾਏ ॥੨੨੨੧॥

अंति खिसाइ रिसाइ क्रिपानिधि; एक गदा हूं सो रुद्र गिराए ॥२२२१॥

ਚੌਪਈ ॥

चौपई ॥

ਜਬ ਰੁਦ੍ਰਹਿ ਹਰਿ ਘਾਇ ਲਗਾਯੋ ॥

जब रुद्रहि हरि घाइ लगायो ॥

ਬਿਸੁਧੋ ਕਰਿ ਕਰਿ ਭੂਮਿ ਗਿਰਾਯੋ ॥

बिसुधो करि करि भूमि गिरायो ॥

ਸੰਕਿਤ ਭਯੋ ਨ ਫਿਰਿ ਧਨੁ ਤਾਨਿਯੋ ॥

संकित भयो न फिरि धनु तानियो ॥

ਸ੍ਰੀ ਜਦੁਬੀਰ ਸਹੀ ਪ੍ਰਭੁ ਜਾਨਿਯੋ ॥੨੨੨੨॥

स्री जदुबीर सही प्रभु जानियो ॥२२२२॥

TOP OF PAGE

Dasam Granth