ਦਸਮ ਗਰੰਥ । दसम ग्रंथ ।

Page 508

ਘੇਰਿ ਦਸੋ ਦਿਸ ਤੇ ਹਰਿ ਕੌ; ਤਿਹ ਸ੍ਯਾਮ ਭਨੈ ਤਕਿ ਬਾਨ ਪ੍ਰਹਾਰੇ ॥

घेरि दसो दिस ते हरि कौ; तिह स्याम भनै तकि बान प्रहारे ॥

ਏਕ ਗਦਾ ਗਹਿ ਹਾਥਨ ਬੀਚ; ਭਿਰੇ ਮਨ ਕੋ ਫੁਨਿ ਤ੍ਰਾਸ ਨਿਵਾਰੇ ॥

एक गदा गहि हाथन बीच; भिरे मन को फुनि त्रास निवारे ॥

ਸੋ ਸਭ ਆਯੁਧ ਸ੍ਯਾਮ ਸਹਾਰ ਕੈ; ਜੋ ਅਪੁਨੇ ਰਿਸਿ ਸਸਤ੍ਰ ਸੰਭਾਰੇ ॥

सो सभ आयुध स्याम सहार कै; जो अपुने रिसि ससत्र स्मभारे ॥

ਸੂਰ ਨ ਕਾਹੂੰ ਕੋ ਛੋਰਤ ਭਯੋ; ਸਭ ਹੀ ਪੁਰਜੇ ਪੁਰਜੇ ਕਰਿ ਡਾਰੇ ॥੨੧੨੭॥

सूर न काहूं को छोरत भयो; सभ ही पुरजे पुरजे करि डारे ॥२१२७॥

ਸਵੈਯਾ ॥

सवैया ॥

ਸੈਨ ਨਿਹਾਰਿ ਹਨੀ ਅਗਨੀ; ਸੁਨਿ, ਸਾਤੋ ਊ ਭ੍ਰਾਤਰ ਕ੍ਰੋਧਿ ਭਰੇ ॥

सैन निहारि हनी अगनी; सुनि, सातो ऊ भ्रातर क्रोधि भरे ॥

ਘਨਿ ਸ੍ਯਾਮ ਜੂ ਪੈ ਕਬਿ ਸ੍ਯਾਮ ਭਨੈ; ਸਭ ਸਸਤ੍ਰਨ ਲੈ ਕਿਲਕਾਰਿ ਪਰੇ ॥

घनि स्याम जू पै कबि स्याम भनै; सभ ससत्रन लै किलकारि परे ॥

ਚਹੂੰ ਓਰ ਤੇ ਘੇਰਤ ਭੇ ਹਰਿ ਕੋ; ਅਪਨੇ ਮਨ ਮੈ ਨ ਰਤੀ ਕੁ ਡਰੇ ॥

चहूं ओर ते घेरत भे हरि को; अपने मन मै न रती कु डरे ॥

ਤਬ ਲਉ ਜਬ ਲਉ ਜਦੁਬੀਰ ਸਰਾਸਨ; ਲੈ ਨਹੀ ਖੰਡਨ ਖੰਡ ਕਰੇ ॥੨੧੨੮॥

तब लउ जब लउ जदुबीर सरासन; लै नही खंडन खंड करे ॥२१२८॥

ਦੋਹਰਾ ॥

दोहरा ॥

ਤਬ ਕਰਿ ਸਾਰਿੰਗ ਸ੍ਯਾਮ ਲੈ; ਅਤਿ ਚਿਤਿ ਕ੍ਰੋਧ ਬਢਾਇ ॥

तब करि सारिंग स्याम लै; अति चिति क्रोध बढाइ ॥

ਪੀਟਿ ਸਤ੍ਰ ਭਯਨ ਸਹਿਤ; ਜਮਪੁਰਿ ਦਯੋ ਪਠਾਇ ॥੨੧੨੯॥

पीटि सत्र भयन सहित; जमपुरि दयो पठाइ ॥२१२९॥

ਸਵੈਯਾ ॥

सवैया ॥

ਭੂਅ ਬਾਲਕ ਤੋ ਇਹ ਭਾਂਤਿ ਸੁਨਿਯੋ; ਮੁਰ ਬੀਰ ਸੁਪੁਤ੍ਰ ਮੁਰਾਰਿ ਖਪਾਯੋ ॥

भूअ बालक तो इह भांति सुनियो; मुर बीर सुपुत्र मुरारि खपायो ॥

ਅਉਰ ਜਿਤੋ ਦਲ ਗਯੋ, ਤਿਨ ਸੋ; ਸੁ ਸੋਊ ਛਿਨ ਮੈ ਜਮ ਲੋਕ ਪਠਾਯੋ ॥

अउर जितो दल गयो, तिन सो; सु सोऊ छिन मै जम लोक पठायो ॥

ਯਾ ਸੰਗਿ ਜੂਝ ਕੀ ਲਾਇਕ ਹਉ ਹੀ ਹੌਂ; ਯੌ ਕਹਿ ਕੈ ਚਿਤਿ ਕ੍ਰੋਧ ਬਢਾਯੋ ॥

या संगि जूझ की लाइक हउ ही हौं; यौ कहि कै चिति क्रोध बढायो ॥

ਸੈਨ ਬੁਲਾਇ ਸਭੈ ਅਪੁਨੀ; ਜਦੁਬੀਰ ਸੋ ਕਾਰਨ ਜੁਧ ਕੋ ਧਾਯੋ ॥੨੧੩੦॥

सैन बुलाइ सभै अपुनी; जदुबीर सो कारन जुध को धायो ॥२१३०॥

ਜਬ ਭੂਮਿ ਕੋ ਬਾਰਕ ਜੁਧ ਕੇ ਕਾਜ; ਚੜਿਯੋ ਤਬ ਕਉਚ ਸੁ ਸੂਰਨ ਸਾਜੇ ॥

जब भूमि को बारक जुध के काज; चड़ियो तब कउच सु सूरन साजे ॥

ਆਯੁਧ ਅਉਰ ਸੰਭਾਰ ਸਭੈ; ਅਰਿ ਘੇਰਿ ਲਯੋ ਬ੍ਰਿਜ ਨਾਇਕ ਗਾਜੇ ॥

आयुध अउर स्मभार सभै; अरि घेरि लयो ब्रिज नाइक गाजे ॥

ਮਾਨਹੁ ਕਾਲ ਪ੍ਰਲੈ ਦਿਨ ਕੋ; ਪ੍ਰਗਟਿਯੋ, ਘਨ ਹੀ ਇਹ ਭਾਂਤਿ ਬਿਰਾਜੇ ॥

मानहु काल प्रलै दिन को; प्रगटियो, घन ही इह भांति बिराजे ॥

ਮਾਨਹੁ ਅੰਤਕ ਕੇ ਪੁਰ ਮੈ; ਭਟਵਾ ਨਹਿ, ਬਾਜਤ ਹੈ ਜਨੁ ਬਾਜੇ ॥੨੧੩੧॥

मानहु अंतक के पुर मै; भटवा नहि, बाजत है जनु बाजे ॥२१३१॥

ਅਰਿ ਸੈਨ ਜਬੈ ਘਨ ਜਿਉ ਉਮਡਿਓ; ਪੁਨਿ ਸ੍ਰੀ ਬ੍ਰਿਜਨਾਥ ਚਿਤੈ ਚਿਤਿ ਜਾਨਿਯੋ ॥

अरि सैन जबै घन जिउ उमडिओ; पुनि स्री ब्रिजनाथ चितै चिति जानियो ॥

ਅਉਰ ਭੂਮਾਸੁਰ ਭੂਮ ਕੋ ਬਾਰਕ; ਭੂਪਤਿ ਹੈ ਇਨ ਕਉ ਪਹਿਚਾਨਿਯੋ ॥

अउर भूमासुर भूम को बारक; भूपति है इन कउ पहिचानियो ॥

ਮਾਨਹੁ ਅੰਤ ਸਮੈ ਨਿਧਿ ਨੀਰ ਹੀ; ਹੈ ਉਮਡਿਯੋ ਕਬਿ ਸ੍ਯਾਮ ਬਖਾਨਿਯੋ ॥

मानहु अंत समै निधि नीर ही; है उमडियो कबि स्याम बखानियो ॥

ਸ੍ਯਾਮ ਜੂ ਹੇਰਿ ਤਿਨੇ ਅਪਨੇ ਚਿਤ; ਭੀਤਰ, ਨੈਕੁ ਨਹੀ ਡਰੁ ਮਾਨਿਯੋ ॥੨੧੩੨॥

स्याम जू हेरि तिने अपने चित; भीतर, नैकु नही डरु मानियो ॥२१३२॥

ਅਰਿ ਪੁੰਜ ਗਇੰਦਨ ਮੈ ਧਨੁ ਤਾਹਿ; ਲਸੈ ਸਭ ਹੀ ਜਿਹ ਲੋਕ ਫਟਾ ॥

अरि पुंज गइंदन मै धनु ताहि; लसै सभ ही जिह लोक फटा ॥

ਬਕ ਕੋ ਜਿਨਿ ਕੋਪ ਬਿਨਾਸ ਕੀਆ; ਮੁਰ ਕੋ ਛਿਨ ਮੈ ਜਿਹ ਮੁੰਡ ਕਟਾ ॥

बक को जिनि कोप बिनास कीआ; मुर को छिन मै जिह मुंड कटा ॥

ਮਦ ਮਤਿ ਕਰੀ ਦਲ ਆਵਤ ਯੌ; ਜਿਮ ਜੋਰ ਕੈ ਆਵਤ ਮੇਘ ਘਟਾ ॥

मद मति करी दल आवत यौ; जिम जोर कै आवत मेघ घटा ॥

ਤਿਨ ਮੈ ਧਨੁ ਸ੍ਯਾਮ ਕੀ ਯੌ ਚਮਕੈ; ਜਿਮ ਅਭ੍ਰਨ ਭੀਤਰ ਬਿਜੁ ਛਟਾ ॥੨੧੩੩॥

तिन मै धनु स्याम की यौ चमकै; जिम अभ्रन भीतर बिजु छटा ॥२१३३॥

TOP OF PAGE

Dasam Granth