ਦਸਮ ਗਰੰਥ । दसम ग्रंथ ।

Page 404

ਸੇਸ ਸੁਰੇਸ ਗਣੇਸ ਨਿਸੇਸ; ਦਿਨੇਸ ਹੂੰ ਤੇ ਨਹੀ ਜਾਇ ਸੰਘਾਰਿਓ ॥

सेस सुरेस गणेस निसेस; दिनेस हूं ते नही जाइ संघारिओ ॥

ਸੋ ਬਰ ਪਾਇ ਮਹਾ ਸਿਵ ਤੇ; ਅਰਿ ਬ੍ਰਿੰਦ ਨਰਿੰਦ ਇਹੀ ਰਨਿ ਮਾਰਿਓ ॥

सो बर पाइ महा सिव ते; अरि ब्रिंद नरिंद इही रनि मारिओ ॥

ਸੂਰਨ ਸੋ ਬਲਬੀਰ ਤਬੈ; ਅਪੁਨੈ ਮੁਖਿ ਤੇ ਇਹ ਭਾਂਤਿ ਉਚਾਰਿਓ ॥

सूरन सो बलबीर तबै; अपुनै मुखि ते इह भांति उचारिओ ॥

ਹਉ ਤਿਹ ਸੰਗਰ ਕੇ ਸਮੁਹੇ; ਮ੍ਰਿਤ ਕੀ ਬਿਧਿ ਪੂਛਿ ਇਹੀ ਜੀਯ ਧਾਰਿਓ ॥੧੨੩੯॥

हउ तिह संगर के समुहे; म्रित की बिधि पूछि इही जीय धारिओ ॥१२३९॥

ਦੋਹਰਾ ॥

दोहरा ॥

ਜਬ ਹਰਿ ਜੂ ਐਸੇ ਕਹਿਯੋ; ਤਬ ਮੁਸਲੀ ਸੁਨਿ ਪਾਇ ॥

जब हरि जू ऐसे कहियो; तब मुसली सुनि पाइ ॥

ਇਹ ਕੋ ਅਬ ਹੀ ਹਉ ਹਨੋ; ਬੋਲਿਯੋ ਬਚਨੁ ਰਿਸਾਇ ॥੧੨੪੦॥

इह को अब ही हउ हनो; बोलियो बचनु रिसाइ ॥१२४०॥

ਸਵੈਯਾ ॥

सवैया ॥

ਕੋਪ ਹਲੀ ਜਦੁਬੀਰ ਹੀ ਸੋ; ਇਹ ਭਾਂਤਿ ਕਹਿਯੋ, ਕਹੋਂ ਜਾਇ ਸੰਘਾਰੋ ॥

कोप हली जदुबीर ही सो; इह भांति कहियो, कहों जाइ संघारो ॥

ਜਉ ਸਿਵ ਆਇ ਸਹਾਇ ਕਰੈ; ਸਿਵ ਕੋ ਰਨ ਮੈ ਤਿਹ ਸੰਗ ਪ੍ਰਹਾਰੋ ॥

जउ सिव आइ सहाइ करै; सिव को रन मै तिह संग प्रहारो ॥

ਸਾਚ ਕਹੋ ਪ੍ਰਭ ਜੂ ! ਤੁਮ ਸੋ; ਹਨਿ ਹੋ ਅਮਿਟੇਸ ਨਹੀ ਬਲ ਹਾਰੋ ॥

साच कहो प्रभ जू ! तुम सो; हनि हो अमिटेस नही बल हारो ॥

ਪਉਨ ਸਰੂਪ ਸਹਾਇ ਕਰੋ ਤੁਮ; ਪਾਵਕ ਹੁਇ ਰਿਪੁ ਕਾਨਨ ਜਾਰੋ ॥੧੨੪੧॥

पउन सरूप सहाइ करो तुम; पावक हुइ रिपु कानन जारो ॥१२४१॥

ਕ੍ਰਿਸਨ ਬਾਚ ਮੁਸਲੀ ਸੋ ॥

क्रिसन बाच मुसली सो ॥

ਦੋਹਰਾ ॥

दोहरा ॥

ਤੁਮ ਸੋ ਤਿਨਿ ਜਬ ਜੁਧ ਕੀਆ; ਕਿਉ ਨ ਲਰੇ ਪਗ ਰੋਪਿ? ॥

तुम सो तिनि जब जुध कीआ; किउ न लरे पग रोपि? ॥

ਅਬ ਹਮ ਆਗੇ ਗਰਬ ਕੋ; ਬਚਨ ਉਚਾਰਤ ਕੋਪਿ ॥੧੨੪੨॥

अब हम आगे गरब को; बचन उचारत कोपि ॥१२४२॥

ਸਵੈਯਾ ॥

सवैया ॥

ਜਾਦਵ ਭਾਜਿ ਗਏ ਸਿਗਰੇ; ਤੁਮ ਬੋਲਤ ਹੋ ਅਹੰਕਾਰਨਿ ਜਿਉ ॥

जादव भाजि गए सिगरे; तुम बोलत हो अहंकारनि जिउ ॥

ਅਬ ਆਜ ਹਨੋ ਅਰਿ ਕੋ ਰਨ ਮੈ; ਕਸ ਭਾਖਤ ਹੋ ਮਤਵਾਰਿਨ ਜਿਉ? ॥

अब आज हनो अरि को रन मै; कस भाखत हो मतवारिन जिउ? ॥

ਤਿਹ ਕੋ ਬਡਵਾਨਲ ਕੇ ਪਰਸੇ; ਜਰ ਜੈਹੋ ਤਬੈ ਤ੍ਰਿਨ ਭਾਰਨ ਜਿਉ ॥

तिह को बडवानल के परसे; जर जैहो तबै त्रिन भारन जिउ ॥

ਜਦੁਬੀਰ ਕਹਿਯੋ, ਵਹੁ ਕੇਹਰਿ ਹੈ; ਤਿਹ ਤੇ ਭਜਿ ਹੋ ਬਲਿ ਬਾਰੁਨ ਜਿਉ ॥੧੨੪੩॥

जदुबीर कहियो, वहु केहरि है; तिह ते भजि हो बलि बारुन जिउ ॥१२४३॥

ਦੋਹਰਾ ॥

दोहरा ॥

ਬ੍ਰਿਜਭੂਖਨ ਬਲਭਦ੍ਰ ਸੋ; ਇਹ ਬਿਧਿ ਕਹੀ ਸੁਨਾਇ ॥

ब्रिजभूखन बलभद्र सो; इह बिधि कही सुनाइ ॥

ਹਰੈ ਬੋਲਿ ਬਲਿ ਯੌ ਕਹਿਯੋ; ਕਰੋ ਜੁ ਪ੍ਰਭਹਿ ਸੁਹਾਇ ॥੧੨੪੪॥

हरै बोलि बलि यौ कहियो; करो जु प्रभहि सुहाइ ॥१२४४॥

ਸਵੈਯਾ ॥

सवैया ॥

ਯੌ ਬਲਿ ਸਿਉ ਕਹਿਯੋ ਰੋਸ ਬਢਾਇ; ਚਲਿਯੋ ਹਰਿ ਜੂ ਹਥਿਯਾਰ ਸੰਭਾਰੇ ॥

यौ बलि सिउ कहियो रोस बढाइ; चलियो हरि जू हथियार स्मभारे ॥

ਕਾਇਰ ! ਜਾਤ ਕਹਾ? ਥਿਰੁ ਹੋਹੁ; ਸੁ ਕੇਹਰਿ ਜ੍ਯੋ ਹਰਿ ਜੂ ਭਭਕਾਰੇ ॥

काइर ! जात कहा? थिरु होहु; सु केहरि ज्यो हरि जू भभकारे ॥

ਬਾਨ ਅਨੇਕ ਹਨੇ ਉਨ ਹੂੰ; ਹਰਿ ਕੋਪ ਹੁਇ ਬਾਨ ਸੋ ਬਾਨ ਨਿਵਾਰੇ ॥

बान अनेक हने उन हूं; हरि कोप हुइ बान सो बान निवारे ॥

ਅਪੁਨੇ ਪਾਨਿ ਲਯੋ ਧਨੁ ਤਾਨਿ; ਘਨੇ ਸਰ ਲੈ ਅਰਿ ਊਪਰਿ ਡਾਰੇ ॥੧੨੪੫॥

अपुने पानि लयो धनु तानि; घने सर लै अरि ऊपरि डारे ॥१२४५॥

ਦੋਹਰਾ ॥

दोहरा ॥

ਬਾਨ ਅਨੇਕ ਚਲਾਇ ਕੈ; ਪੁਨਿ ਬੋਲੇ ਹਰਿ ਦੇਵ ॥

बान अनेक चलाइ कै; पुनि बोले हरि देव ॥

ਅਮਿਟ ਸਿੰਘ ! ਮਿਟ ਜਾਇਗੋ; ਝੂਠੋ ਤੁਯ ਅਹੰਮੇਵ ॥੧੨੪੬॥

अमिट सिंघ ! मिट जाइगो; झूठो तुय अहमेव ॥१२४६॥

ਸਵੈਯਾ ॥

सवैया ॥

ਹਉ ਜਬ ਜੁਧ ਕੇ ਕਾਜ ਚਲਿਓ; ਤੁ ਅਕਾਲ ਕਹਿਯੋ ਹਰਿ ਜੂ ਹਮ ਸਉ ॥

हउ जब जुध के काज चलिओ; तु अकाल कहियो हरि जू हम सउ ॥

ਤਿਹ ਕੋ ਕਹਿਯੋ ਕਾਨਿ ਕੀਯੋ ਤਬ ਮੈ; ਤੁਅ ਹੇਰਿ ਕੈ ਆਯੋ ਹਉ ਅਪਨੀ ਗਉ ॥

तिह को कहियो कानि कीयो तब मै; तुअ हेरि कै आयो हउ अपनी गउ ॥

ਤਿਹ ਤੇ ਨ੍ਰਿਪ ਬੀਰ ਕਹਿਯੋ, ਸੁਨਿ ਕੈ; ਤਜਿ ਸੰਕ ਭਿਰੇ ਦੋਊ ਆਹਵ ਮਉ ॥

तिह ते न्रिप बीर कहियो, सुनि कै; तजि संक भिरे दोऊ आहव मउ ॥

ਧੂਅ ਲੋਕ ਟਰੈ ਗਿਰਿ ਮੇਰੁ ਹਲੈ; ਸੁ ਤਉ ਤੁਮ ਤੋ ਟਰਿਹੋ ਨਹੀ ਹਉ ॥੧੨੪੭॥

धूअ लोक टरै गिरि मेरु हलै; सु तउ तुम तो टरिहो नही हउ ॥१२४७॥

TOP OF PAGE

Dasam Granth