ਦਸਮ ਗਰੰਥ । दसम ग्रंथ ।

Page 402

ਕਾਟਿ ਧੁਜਾ ਰਥੁ ਕਾਟਿ ਦਯੋ; ਅਸਿ ਚਾਂਪ ਕੋ ਕਾਟਿ ਜੁਦਾ ਕਰਿ ਡਾਰਿਓ ॥

काटि धुजा रथु काटि दयो; असि चांप को काटि जुदा करि डारिओ ॥

ਮੂਸਲ ਅਉ ਹਲ ਕਾਟਿ ਦਯੋ; ਬਿਨੁ ਆਯੁਧ ਹੁਇ ਬਲਦੇਵ ਪਧਾਰਿਓ ॥

मूसल अउ हल काटि दयो; बिनु आयुध हुइ बलदेव पधारिओ ॥

ਜਾਤ ਕਹਾ? ਮੁਸਲੀ ! ਭਜਿ ਕੈ; ਕਬਿ ਰਾਮ ਕਹੈ ਇਹ ਭਾਂਤਿ ਉਚਾਰਿਓ ॥

जात कहा? मुसली ! भजि कै; कबि राम कहै इह भांति उचारिओ ॥

ਯੌ ਕਹਿ ਕੈ ਅਸਿ ਕੋ ਗਹਿ ਕੈ; ਲਹਿ ਕੈ ਦਲ ਜਾਦਵ ਕੋ ਲਲਕਾਰਿਓ ॥੧੨੨੨॥

यौ कहि कै असि को गहि कै; लहि कै दल जादव को ललकारिओ ॥१२२२॥

ਜੋ ਇਹ ਸਾਮੁਹੇ ਆਇ ਭਿਰੈ ਭਟ; ਤਾ ਹੀ ਸੰਘਾਰ ਕੈ ਭੂਮਿ ਗਿਰਾਵੈ ॥

जो इह सामुहे आइ भिरै भट; ता ही संघार कै भूमि गिरावै ॥

ਕਾਨ ਪ੍ਰਮਾਨ ਲਉ ਤਾਨਿ ਕਮਾਨ; ਘਨੇ ਸਰ ਸਤ੍ਰਨ ਕੇ ਤਨ ਲਾਵੈ ॥

कान प्रमान लउ तानि कमान; घने सर सत्रन के तन लावै ॥

ਸੋਊ ਬਚੇ ਤਿਹ ਤੇ ਬਲ ਬੀਰ; ਜੋਊ ਭਜਿ ਆਪਨੇ ਪ੍ਰਾਨ ਬਚਾਵੈ ॥

सोऊ बचे तिह ते बल बीर; जोऊ भजि आपने प्रान बचावै ॥

ਅਉਰਨ ਕੀ ਸੁ ਕਹਾ ਗਨਤੀ; ਜੁ ਬਡੇ ਭਟ ਜੀਵਤ ਜਾਨ ਨ ਪਾਵੈ ॥੧੨੨੩॥

अउरन की सु कहा गनती; जु बडे भट जीवत जान न पावै ॥१२२३॥

ਮੂਸਲ ਅਉਰ ਲਏ ਮੁਸਲੀ; ਚੜਿ ਸ੍ਯੰਦਨ ਪੈ ਬਹੁਰੋ ਫਿਰਿ ਧਾਯੋ ॥

मूसल अउर लए मुसली; चड़ि स्यंदन पै बहुरो फिरि धायो ॥

ਆਵਤ ਹੀ ਬਲ ਕੈ ਨ੍ਰਿਪ ਸੋ; ਚਤੁਰੰਗ ਪ੍ਰਕਾਰ ਕੋ ਜੁਧੁ ਮਚਾਯੋ ॥

आवत ही बल कै न्रिप सो; चतुरंग प्रकार को जुधु मचायो ॥

ਅਉਰ ਜਿਤੇ ਭਟ ਠਾਢੇ ਹੁਤੇ; ਰਿਸ ਕੈ ਮੁਖਿ ਤੇ ਇਹ ਭਾਂਤਿ ਸੁਨਾਯੋ ॥

अउर जिते भट ठाढे हुते; रिस कै मुखि ते इह भांति सुनायो ॥

ਜਾਨਿ ਨ ਦੇਹੁ ਅਰੇ ! ਅਰਿ ਕੋ; ਸੁਨਿ ਕੈ ਹਰਿ ਕੇ ਦਲੁ ਕੋਪੁ ਬਢਾਯੋ ॥੧੨੨੪॥

जानि न देहु अरे ! अरि को; सुनि कै हरि के दलु कोपु बढायो ॥१२२४॥

ਐਸੇ ਹਲਾਯੁਧ ਕੋਪਿ ਕਹਿਯੋ ਤਬ; ਜਾਦਵ ਬੀਰ ਸਬੈ ਮਿਲਿ ਧਾਏ ॥

ऐसे हलायुध कोपि कहियो तब; जादव बीर सबै मिलि धाए ॥

ਜੋ ਇਹ ਸਾਮੁਹੇ ਆਇ ਅਰੇ; ਗ੍ਰਿਹ ਕੋ ਤੇਊ ਜੀਵਤ ਜਾਨਿ ਨ ਪਾਏ ॥

जो इह सामुहे आइ अरे; ग्रिह को तेऊ जीवत जानि न पाए ॥

ਅਉਰ ਜਿਤੇ ਤਹ ਠਾਢੇ ਹੁਤੇ; ਅਸਿ ਲੈ ਬਰਛੈ ਪਰਸੇ ਗਹਿ ਆਏ ॥

अउर जिते तह ठाढे हुते; असि लै बरछै परसे गहि आए ॥

ਤੇਊ ਭਿਰੇ, ਜੋਊ ਲਾਜ ਭਰੇ; ਅਰਿ ਕੋ ਬਰ ਕੈ ਤਿਨ ਘਾਇ ਲਗਾਏ ॥੧੨੨੫॥

तेऊ भिरे, जोऊ लाज भरे; अरि को बर कै तिन घाइ लगाए ॥१२२५॥

ਦੋਹਰਾ ॥

दोहरा ॥

ਅਮਿਟ ਸਿੰਘ ਅਤਿ ਕੋਪ ਹ੍ਵੈ; ਅਮਿਤ ਚਲਾਏ ਬਾਨ ॥

अमिट सिंघ अति कोप ह्वै; अमित चलाए बान ॥

ਹਰਿ ਸੈਨਾ ਤਮ ਜਿਉ ਭਜੀ; ਸਰ ਮਾਨੋ ਕਰਿ ਭਾਨੁ ॥੧੨੨੬॥

हरि सैना तम जिउ भजी; सर मानो करि भानु ॥१२२६॥

ਸਵੈਯਾ ॥

सवैया ॥

ਜਾਤ ਭਜੇ ਜਦਵੀਰ ਪ੍ਰਿਤਨਾ; ਰਨ ਮੈ ਮੁਸਲੀ ਇਹ ਭਾਂਤਿ ਪਚਾਰੇ ॥

जात भजे जदवीर प्रितना; रन मै मुसली इह भांति पचारे ॥

ਛਤ੍ਰਨਿ ਕੇ ਕੁਲ ਮੈ ਉਪਜੇ; ਕਿਹ ਭਾਂਤਿ ਪਰਾਵਤ ਹੋ? ਬਲੁ ਹਾਰੇ ॥

छत्रनि के कुल मै उपजे; किह भांति परावत हो? बलु हारे ॥

ਆਯੁਧ ਛਾਡਤ ਹੋ ਕਰ ਤੇ; ਡਰੁ ਮਾਨਿ ਘਨੋ, ਬਿਨ ਹੀ ਅਰਿ ਮਾਰੇ ॥

आयुध छाडत हो कर ते; डरु मानि घनो, बिन ही अरि मारे ॥

ਤ੍ਰਾਸ ਕਰੋ ਨ ਕਛੂ ਰਨ ਮੈ; ਜਬ ਲਉ ਤਨ ਮੈ ਥਿਰੁ ਪ੍ਰਾਨ ਹਮਾਰੇ ॥੧੨੨੭॥

त्रास करो न कछू रन मै; जब लउ तन मै थिरु प्रान हमारे ॥१२२७॥

ਦੋਹਰਾ ॥

दोहरा ॥

ਕੋਪ ਅਯੋਧਨ ਮੈ ਹਲੀ; ਸੁਭਟਨਿ ਕਹਿਯੋ ਪਚਾਰਿ ॥

कोप अयोधन मै हली; सुभटनि कहियो पचारि ॥

ਅਮਿਟ ਸਿੰਘ ਕੋ ਘੇਰ ਕੈ; ਕਹਿਯੋ, ਲੇਹੁ ਤੁਮ ਮਾਰ ॥੧੨੨੮॥

अमिट सिंघ को घेर कै; कहियो, लेहु तुम मार ॥१२२८॥

ਕਬਿਯੋ ਬਾਚ ॥

कबियो बाच ॥

ਸਵੈਯਾ ॥

सवैया ॥

ਆਇਸ ਪਾਇ ਤਬੈ ਮੁਸਲੀ; ਚਹੂੰ ਓਰ ਚਮੂੰ ਲਲਕਾਰ ਪਰੀ ॥

आइस पाइ तबै मुसली; चहूं ओर चमूं ललकार परी ॥

ਅਤਿ ਕੋਪ ਭਰੀ ਅਪੁਨੇ ਮਨ ਮੈ; ਅਮਿਟੇਸ ਕੇ ਸਾਮੁਹੇ ਆਇ ਅਰੀ ॥

अति कोप भरी अपुने मन मै; अमिटेस के सामुहे आइ अरी ॥

ਬਹੁ ਜੁਧੁ ਅਯੋਧਨ ਬੀਚ ਭਯੋ; ਕਬ ਸ੍ਯਾਮ ਕਹੈ ਨਹੀ ਨੈਕੁ ਡਰੀ ॥

बहु जुधु अयोधन बीच भयो; कब स्याम कहै नही नैकु डरी ॥

ਨ੍ਰਿਪ ਬੀਰ ਸਰਾਸਨਿ ਲੈ ਕਰ ਬਾਨ; ਘਨੀ ਪ੍ਰਿਤਨਾ ਬਿਨੁ ਪ੍ਰਾਨ ਕਰੀ ॥੧੨੨੯॥

न्रिप बीर सरासनि लै कर बान; घनी प्रितना बिनु प्रान करी ॥१२२९॥

TOP OF PAGE

Dasam Granth