ਦਸਮ ਗਰੰਥ । दसम ग्रंथ ।

Page 389

ਧਨ ਸਿੰਘ ਸੋ ਸ੍ਰੀ ਹਰਿ ਜੁਧੁ ਕਰੇ; ਕਬਿ ਰਾਮ ਕਹੈ ਕਹੂੰ ਜਾਤ ਨ ਮਾਰਿਯੋ ॥

धन सिंघ सो स्री हरि जुधु करे; कबि राम कहै कहूं जात न मारियो ॥

ਕੋਪ ਭਰਿਯੋ ਮਧੁਸੂਦਨ ਜੂ; ਕਰ ਬੀਚ ਸੁ ਆਪਨੇ ਚਕ੍ਰ ਸੰਭਾਰਿਯੋ ॥

कोप भरियो मधुसूदन जू; कर बीच सु आपने चक्र स्मभारियो ॥

ਛਾਡਿ ਦਯੋ ਰਨ ਮੈ ਬਰ ਕੈ; ਧਨ ਸਿੰਘ ਕੋ ਕਾਟਿ ਕੈ ਸੀਸ ਉਤਾਰਿਯੋ ॥

छाडि दयो रन मै बर कै; धन सिंघ को काटि कै सीस उतारियो ॥

ਯੌ ਤਰਫਿਯੋ ਧਰ ਭੂਮਿ ਬਿਖੈ; ਮਨੋ ਮੀਨ ਸਰੋਵਰ ਤੇ ਗਹਿ ਡਾਰਿਯੋ ॥੧੧੧੯॥

यौ तरफियो धर भूमि बिखै; मनो मीन सरोवर ते गहि डारियो ॥१११९॥

ਮਾਰਿ ਲਯੋ ਧਨ ਸਿੰਘ ਜਬੈ; ਤਬ ਹੀ ਲਖਿ ਜਾਦਵ ਸੰਖ ਬਜਾਏ ॥

मारि लयो धन सिंघ जबै; तब ही लखि जादव संख बजाए ॥

ਕੇਤਕ ਬੀਰ ਕਟੇ ਬਿਕਟੇ; ਹਰਿ ਸੋ ਲਰਿ ਕੈ ਹਰਿ ਲੋਕਿ ਸਿਧਾਏ ॥

केतक बीर कटे बिकटे; हरि सो लरि कै हरि लोकि सिधाए ॥

ਠਾਂਢੋ ਹੁਤੋ ਗਜ ਸਿੰਘ ਜਹਾ; ਯਹ ਕਉਤੁਕ ਦੇਖ ਮਹਾ ਬਿਸਮਾਏ ॥

ठांढो हुतो गज सिंघ जहा; यह कउतुक देख महा बिसमाए ॥

ਤਉ ਲਗਿ ਭਾਗਲਿ ਆਇ ਕਹਿਯੋ; ਜੋ ਰਹੇ ਭਜਿ ਕੈ ਤੁਮਰੇ ਪਹਿ ਆਏ ॥੧੧੨੦॥

तउ लगि भागलि आइ कहियो; जो रहे भजि कै तुमरे पहि आए ॥११२०॥

ਯੌ ਸੁਨ ਕੈ ਤਿਨ ਕੇ ਮੁਖ ਤੇ; ਗਜ ਸਿੰਘ ਬਲੀ ਅਤਿ ਕੋਪ ਭਰਿਯੋ ॥

यौ सुन कै तिन के मुख ते; गज सिंघ बली अति कोप भरियो ॥

ਕਬਿ ਸ੍ਯਾਮ ਨਿਹਾਰ ਕੈ ਰਾਮ ਕੀ ਓਰਿ; ਧਵਾਇ ਤਹਾ ਰਥੁ ਜਾਇ ਪਰਿਯੋ ॥

कबि स्याम निहार कै राम की ओरि; धवाइ तहा रथु जाइ परियो ॥

ਤਜਿ ਸੰਕ ਨਿਸੰਕ ਹੁਇ ਜੁਧ ਕਰਿਯੋ; ਜਦੁਬੀਰ ਕਹਾ? ਤਿਨ ਯੌ ਉਚਰਿਯੋ ॥

तजि संक निसंक हुइ जुध करियो; जदुबीर कहा? तिन यौ उचरियो ॥

ਧਨਿ ਹੈ ਧਨ ਸਿੰਘ ਬਲੀ ਹਰਿ ਕੇ; ਸਮੁਹੇ ਲਰਿ ਕੈ ਭਵ ਸਿੰਧ ਤਰਿਯੋ ॥੧੧੨੧॥

धनि है धन सिंघ बली हरि के; समुहे लरि कै भव सिंध तरियो ॥११२१॥

ਪ੍ਰੇਮ ਸੋ ਯੌ ਕਹਿ ਕੈ ਮੁਖ ਤੇ; ਪਰਲੋਕ ਸੁ ਲੋਕ ਰਹੇ ਸੁ ਬਿਚਾਰਿਯੋ ॥

प्रेम सो यौ कहि कै मुख ते; परलोक सु लोक रहे सु बिचारियो ॥

ਤੇਜ ਪ੍ਰਚੰਡ ਬਡੋ ਬਰਛਾ; ਰਿਸ ਕੈ ਕਰਿ ਮੈ ਗਜ ਸਿੰਘ ਸੰਭਾਰਿਯੋ ॥

तेज प्रचंड बडो बरछा; रिस कै करि मै गज सिंघ स्मभारियो ॥

ਜਾਹੁ ਕਹਾ? ਬਲਭਦ੍ਰ ! ਅਬੈ; ਕਬਿ ਸ੍ਯਾਮ ਕਹੈ ਇਹ ਭਾਂਤਿ ਉਚਾਰਿਯੋ ॥

जाहु कहा? बलभद्र ! अबै; कबि स्याम कहै इह भांति उचारियो ॥

ਸੋ ਬਰ ਕੈ ਕਰ ਕੋ ਤਨ ਕੋ; ਜਦੁਬੀਰ ਕੇ ਭ੍ਰਾਤ ਕੇ ਊਪਰਿ ਡਾਰਿਯੋ ॥੧੧੨੨॥

सो बर कै कर को तन को; जदुबीर के भ्रात के ऊपरि डारियो ॥११२२॥

ਆਵਤ ਇਉ ਬਰਛਾ ਗਹਿ ਕੈ; ਬਲਦੇਵ ਸੁ ਏਕ ਉਪਾਇ ਕਰਿਯੋ ਹੈ ॥

आवत इउ बरछा गहि कै; बलदेव सु एक उपाइ करियो है ॥

ਸ੍ਯੰਦਨ ਪੈ ਨਿਹੁਰਿਯੋ ਤਬ ਹੀ; ਛਤ੍ਰੀ ਤਰਿ ਹੁਇ ਇਹ ਭਾਂਤਿ ਅਰਿਯੋ ਹੈ ॥

स्यंदन पै निहुरियो तब ही; छत्री तरि हुइ इह भांति अरियो है ॥

ਫੋਰਿ ਕੈ ਪਾਰਿ ਭਯੋ ਫਲ ਯੌ; ਤਿਹ ਕੀ ਉਪਮਾ ਕਬਿ ਯੌ ਉਚਰਿਯੋ ਹੈ ॥

फोरि कै पारि भयो फल यौ; तिह की उपमा कबि यौ उचरियो है ॥

ਮਾਨਹੁ ਕਲਿੰਦ੍ਰ ਕੇ ਸ੍ਰਿੰਗਹੁ ਤੇ; ਨਿਕਸਿਯੋ ਅਹਿ ਕੋ ਫਨੁ ਕੋਪ ਭਰਿਯੋ ਹੈ ॥੧੧੨੩॥

मानहु कलिंद्र के स्रिंगहु ते; निकसियो अहि को फनु कोप भरियो है ॥११२३॥

ਬਲ ਸੋ ਬਲਿ ਖੈਚ ਲਯੋ ਬਰਛਾ; ਤਿਹ ਕੇ ਕਰ ਸੋ ਤਿਰਛਾ ਸੁ ਭ੍ਰਮਾਯੋ ॥

बल सो बलि खैच लयो बरछा; तिह के कर सो तिरछा सु भ्रमायो ॥

ਯੌ ਚਮਕਿਯੋ ਦਮਕਿਯੋ ਨਭ ਮੈ; ਚੁਟੀਆ ਉਡ ਤੇਜੁ ਮਨੋ ਦਰਸਾਯੋ ॥

यौ चमकियो दमकियो नभ मै; चुटीआ उड तेजु मनो दरसायो ॥

ਸ੍ਰੀ ਬਲਭਦ੍ਰ ਅਯੋਧਨ ਮੈ; ਰਿਸ ਕੈ ਗਜ ਸਿੰਘ ਕੀ ਓਰਿ ਚਲਾਯੋ ॥

स्री बलभद्र अयोधन मै; रिस कै गज सिंघ की ओरि चलायो ॥

ਮਾਨਹੁ ਕਾਲ ਪਰੀਛਤ ਕਉ; ਜਮਦੰਡ ਪ੍ਰਚੰਡ ਕਿਧੋ ਚਮਕਾਯੋ ॥੧੧੨੪॥

मानहु काल परीछत कउ; जमदंड प्रचंड किधो चमकायो ॥११२४॥

ਗਜ ਸਿੰਘ ਅਨੇਕ ਉਪਾਇ ਕੀਏ; ਨ ਬਚਿਯੋ ਉਰਿ ਆਇ ਲਗਿਯੋ ਬਰਛਾ ਬਰਿ ॥

गज सिंघ अनेक उपाइ कीए; न बचियो उरि आइ लगियो बरछा बरि ॥

ਭੂਪ ਬਿਲੋਕਤ ਹੈ ਸਿਗਰੇ; ਧੁਨਿ ਸੀਸ ਹਹਾ ਕਹਿ ਮੀਚਤ ਹੈ ਕਰ ॥

भूप बिलोकत है सिगरे; धुनि सीस हहा कहि मीचत है कर ॥

ਘਾਉ ਪ੍ਰਚੰਡ ਲਗਿਯੋ ਤਿਹ ਕੋ; ਮੁਰਛਾਇ ਪਰਿਯੋ ਨ ਤਜ੍ਯੋ ਕਰ ਤੇ ਸਰ ॥

घाउ प्रचंड लगियो तिह को; मुरछाइ परियो न तज्यो कर ते सर ॥

ਸ੍ਯੰਦਨ ਪੈ ਗਜ ਸਿੰਘ ਗਿਰਿਯੋ; ਗਿਰਿ ਊਪਰਿ ਜਿਉ ਗਜਰਾਜ ਕਲੇਵਰ ॥੧੧੨੫॥

स्यंदन पै गज सिंघ गिरियो; गिरि ऊपरि जिउ गजराज कलेवर ॥११२५॥

TOP OF PAGE

Dasam Granth