ਦਸਮ ਗਰੰਥ । दसम ग्रंथ ।

Page 361

ਫੂਲਿ ਰਹੇ ਸਿਗਰੇ ਬ੍ਰਿਜ ਕੇ ਤਰੁ; ਫੂਲ ਲਤਾ ਤਿਨ ਸੋ ਲਪਟਾਈ ॥

फूलि रहे सिगरे ब्रिज के तरु; फूल लता तिन सो लपटाई ॥

ਫੂਲਿ ਰਹੇ ਸਰਿ ਸਾਰਸ ਸੁੰਦਰ; ਸੋਭ ਸਮੂਹ ਬਢੀ ਅਧਿਕਾਈ ॥

फूलि रहे सरि सारस सुंदर; सोभ समूह बढी अधिकाई ॥

ਚੇਤ ਚੜਿਯੋ ਸੁਕ ਸੁੰਦਰ ਕੋਕਿਲਕਾ; ਜੁਤ ਕੰਤ ਬਿਨਾ ਨ ਸੁਹਾਈ ॥

चेत चड़ियो सुक सुंदर कोकिलका; जुत कंत बिना न सुहाई ॥

ਦਾਸੀ ਕੇ ਸੰਗਿ ਰਹਿਯੋ ਗਹਿ ਹੋ; ਟਸਕ੍ਯੋ ਨ ਹੀਯੋ, ਕਸਕ੍ਯੋ ਨ ਕਸਾਈ ॥੯੧੪॥

दासी के संगि रहियो गहि हो; टसक्यो न हीयो, कसक्यो न कसाई ॥९१४॥

ਬਾਸ ਸੁਬਾਸ ਅਕਾਸ ਮਿਲੀ; ਅਰੁ ਬਾਸਤ ਭੂਮਿ ਮਹਾ ਛਬਿ ਪਾਈ ॥

बास सुबास अकास मिली; अरु बासत भूमि महा छबि पाई ॥

ਸੀਤਲ ਮੰਦ ਸੁਗੰਧਿ ਸਮੀਰ; ਬਹੈ ਮਕਰੰਦ ਨਿਸੰਕ ਮਿਲਾਈ ॥

सीतल मंद सुगंधि समीर; बहै मकरंद निसंक मिलाई ॥

ਪੈਰ ਪਰਾਗ ਰਹੀ ਹੈ ਬੈਸਾਖ; ਸਭੈ ਬ੍ਰਿਜ ਲੋਗਨ ਕੀ ਦੁਖਦਾਈ ॥

पैर पराग रही है बैसाख; सभै ब्रिज लोगन की दुखदाई ॥

ਮਾਲਿਨ ਲੈਬ ਕਰੋ ਰਸ ਕੋ; ਟਸਕ੍ਯੋ ਨ ਹੀਯੋ, ਕਸਕ੍ਯੋ ਨ ਕਸਾਈ ॥੯੧੫॥

मालिन लैब करो रस को; टसक्यो न हीयो, कसक्यो न कसाई ॥९१५॥

ਨੀਰ ਸਮੀਰ ਹੁਤਾਸਨ ਕੇ ਸਮ; ਅਉਰ ਅਕਾਸ ਧਰਾ ਤਪਤਾਈ ॥

नीर समीर हुतासन के सम; अउर अकास धरा तपताई ॥

ਪੰਥ ਨ ਪੰਥੀ ਚਲੈ ਕੋਊਓ; ਤਰੁ ਤਾਕਿ ਤਰੈ ਤਨ ਤਾਪ ਸਿਰਾਈ ॥

पंथ न पंथी चलै कोऊओ; तरु ताकि तरै तन ताप सिराई ॥

ਜੇਠ ਮਹਾ ਬਲਵੰਤ ਭਯੋ ਅਤਿ; ਬਿਆਕੁਲ ਜੀਯ ਮਹਾ ਰਤਿ ਪਾਈ ॥

जेठ महा बलवंत भयो अति; बिआकुल जीय महा रति पाई ॥

ਐਸੇ ਸਕ੍ਯੋ ਧਸਕ੍ਯੋ ਸਸਕ੍ਯੋ; ਟਸਕ੍ਯੋ ਨ ਹੀਯੋ, ਕਸਕ੍ਯੋ ਨ ਕਸਾਈ ॥੯੧੬॥

ऐसे सक्यो धसक्यो ससक्यो; टसक्यो न हीयो, कसक्यो न कसाई ॥९१६॥

ਪਉਨ ਪ੍ਰਚੰਡ ਬਹੈ ਅਤਿ ਤਾਪਤ; ਚੰਚਲ ਚਿਤਿ ਦਸੋ ਦਿਸ ਧਾਈ ॥

पउन प्रचंड बहै अति तापत; चंचल चिति दसो दिस धाई ॥

ਬੈਸ ਅਵਾਸ ਰਹੈ ਨਰ ਨਾਰਿ; ਬਿਹੰਗਮ ਵਾਰਿ ਸੁ ਛਾਹ ਤਕਾਈ ॥

बैस अवास रहै नर नारि; बिहंगम वारि सु छाह तकाई ॥

ਦੇਖਿ ਅਸਾੜ ਨਈ ਰਿਤ ਦਾਦੁਰ; ਮੋਰਨ ਹੂੰ ਘਨਘੋਰ ਲਗਾਈ ॥

देखि असाड़ नई रित दादुर; मोरन हूं घनघोर लगाई ॥

ਗਾਢ ਪਰੀ ਬਿਰਹੀ ਜਨ ਕੋ; ਟਸਕ੍ਯੋ ਨ ਹੀਯੋ, ਕਸਕ੍ਯੋ ਨ ਕਸਾਈ ॥੯੧੭॥

गाढ परी बिरही जन को; टसक्यो न हीयो, कसक्यो न कसाई ॥९१७॥

ਤਾਲ ਭਰੇ ਜਲ ਪੂਰਨ ਸੋ; ਅਰੁ ਸਿੰਧੁ ਮਿਲੀ ਸਰਿਤਾ ਸਭ ਜਾਈ ॥

ताल भरे जल पूरन सो; अरु सिंधु मिली सरिता सभ जाई ॥

ਤੈਸੇ ਘਟਾਨਿ ਛਟਾਨਿ ਮਿਲੀ; ਅਤਿ ਹੀ ਪਪੀਹਾ ਪੀਯ ਟੇਰ ਲਗਾਈ ॥

तैसे घटानि छटानि मिली; अति ही पपीहा पीय टेर लगाई ॥

ਸਾਵਨ ਮਾਹਿ ਲਗਿਓ ਬਰਸਾਵਨ; ਭਾਵਨ ਨਾਹਿ ਹਹਾ ਘਰਿ ਮਾਈ ॥

सावन माहि लगिओ बरसावन; भावन नाहि हहा घरि माई ॥

ਲਾਗ ਰਹਿਯੋ ਪੁਰ ਭਾਮਿਨ ਸੋ; ਟਸਕ੍ਯੋ ਨ ਹੀਯੋ, ਕਸਕ੍ਯੋ ਨ ਕਸਾਈ ॥੯੧੮॥

लाग रहियो पुर भामिन सो; टसक्यो न हीयो, कसक्यो न कसाई ॥९१८॥

ਭਾਦਵ ਮਾਹਿ ਚੜਿਯੋ ਬਿਨੁ ਨਾਹ; ਦਸੋ ਦਿਸ ਮਾਹਿ ਘਟਾ ਘਰਹਾਈ ॥

भादव माहि चड़ियो बिनु नाह; दसो दिस माहि घटा घरहाई ॥

ਦ੍ਯੋਸ ਨਿਸਾ ਨਹਿ ਜਾਨ ਪਰੈ; ਤਮ ਬਿਜੁ ਛਟਾ ਰਵਿ ਕੀ ਛਬਿ ਪਾਈ ॥

द्योस निसा नहि जान परै; तम बिजु छटा रवि की छबि पाई ॥

ਮੂਸਲਧਾਰ ਛੁਟੈ ਨਭਿ ਤੇ; ਅਵਨੀ ਸਗਰੀ ਜਲ ਪੂਰਨਿ ਛਾਈ ॥

मूसलधार छुटै नभि ते; अवनी सगरी जल पूरनि छाई ॥

ਐਸੇ ਸਮੇ ਤਜਿ ਗਯੋ ਹਮ ਕੋ; ਟਸਕ੍ਯੋ ਨ ਹੀਯੋ, ਕਸਕ੍ਯੋ ਨ ਕਸਾਈ ॥੯੧੯॥

ऐसे समे तजि गयो हम को; टसक्यो न हीयो, कसक्यो न कसाई ॥९१९॥

ਮਾਸ ਕੁਆਰ ਚਢਿਯੋ ਬਲੁ ਧਾਰਿ; ਪੁਕਾਰ ਰਹੀ ਨ ਮਿਲੇ ਸੁਖਦਾਈ ॥

मास कुआर चढियो बलु धारि; पुकार रही न मिले सुखदाई ॥

ਸੇਤ ਘਟਾ ਅਰੁ ਰਾਤਿ ਤਟਾ; ਸਰ ਤੁੰਗ ਅਟਾ ਸਿਮਕੈ ਦਰਸਾਈ ॥

सेत घटा अरु राति तटा; सर तुंग अटा सिमकै दरसाई ॥

ਨੀਰ ਬਿਹੀਨ ਫਿਰੈ ਨਭਿ ਛੀਨ; ਸੁ ਦੇਖਿ ਅਧੀਨ ਭਯੋ ਹੀਯਰਾਈ ॥

नीर बिहीन फिरै नभि छीन; सु देखि अधीन भयो हीयराई ॥

ਪ੍ਰੇਮ ਤਕੀ ਤਿਨ ਸੋ ਬਿਥਕ੍ਯੋ; ਟਸਕ੍ਯੋ ਨ ਹੀਯੋ, ਕਸਕ੍ਯੋ ਨ ਕਸਾਈ ॥੯੨੦॥

प्रेम तकी तिन सो बिथक्यो; टसक्यो न हीयो, कसक्यो न कसाई ॥९२०॥

ਕਾਤਿਕ ਮੈ ਗੁਨਿ ਦੀਪ ਪ੍ਰਕਾਸਿਤ; ਤੈਸੇ ਅਕਾਸ ਮੈ ਉਜਲਤਾਈ ॥

कातिक मै गुनि दीप प्रकासित; तैसे अकास मै उजलताई ॥

ਜੂਪ ਜਹਾ ਤਹ ਫੈਲ ਰਹਿਯੋ; ਸਿਗਰੇ ਨਰ ਨਾਰਿਨ ਖੇਲ ਮਚਾਈ ॥

जूप जहा तह फैल रहियो; सिगरे नर नारिन खेल मचाई ॥

ਚਿਤ੍ਰ ਭਏ ਘਰ ਆਂਙਨ ਦੇਖਿ; ਗਚੇ ਤਹ ਕੇ ਅਰੁ ਚਿਤ ਭ੍ਰਮਾਈ ॥

चित्र भए घर आंङन देखि; गचे तह के अरु चित भ्रमाई ॥

ਆਯੋ ਨਹੀ ਮਨ ਭਾਯੋ ਤਹੀ; ਟਸਕ੍ਯੋ ਨ ਹੀਯੋ, ਕਸਕ੍ਯੋ ਨ ਕਸਾਈ ॥੯੨੧॥

आयो नही मन भायो तही; टसक्यो न हीयो, कसक्यो न कसाई ॥९२१॥

TOP OF PAGE

Dasam Granth