ਦਸਮ ਗਰੰਥ । दसम ग्रंथ ।

Page 305

ਗੋਪੀ ਵਾਚ ॥

गोपी वाच ॥

ਸਵੈਯਾ ॥

सवैया ॥

ਕਾਨ੍ਹ ਕੇ ਗ੍ਵਾਰਿਨ ਸਾਥ ਕਹਿਯੋ; ਹਮ ਕੋ ਤਜਿ ਕੈ ਕਿਹ ਓਰਿ ਗਏ ਥੇ? ॥

कान्ह के ग्वारिन साथ कहियो; हम को तजि कै किह ओरि गए थे? ॥

ਪ੍ਰੀਤਿ ਬਢਾਇ ਮਹਾ ਹਮ ਸੋ; ਜਮੁਨਾ ਤਟਿ ਪੈ ਰਸ ਕੇਲ ਕਏ ਥੇ ॥

प्रीति बढाइ महा हम सो; जमुना तटि पै रस केल कए थे ॥

ਯੌ ਤਜਿ ਗੇ ਜਿਮ ਰਾਹਿ ਮੁਸਾਫਿਰ; ਸ੍ਯਾਮ ਕਹਿਯੋ ਤੁਮ ਨਾਹਿ ਨਏ ਥੇ ॥

यौ तजि गे जिम राहि मुसाफिर; स्याम कहियो तुम नाहि नए थे ॥

ਫੂਲ ਖਿਰੇ ਮੁਖ ਆਏ ਕਹਾ? ਅਪਨੀ ਬਿਰੀਆ ਕਹੂੰ ਭਉਰ ਭਏ ਥੇ ॥੫੦੮॥

फूल खिरे मुख आए कहा? अपनी बिरीआ कहूं भउर भए थे ॥५०८॥


ਅਥ ਚਤੁਰ ਪੁਰਖ ਭੇਦ ਕਥਨੰ ॥

अथ चतुर पुरख भेद कथनं ॥

ਸਵੈਯਾ ॥

सवैया ॥

ਨਰ ਏਕ ਅਕੀਨ ਹੀ ਪ੍ਰੀਤ ਕਰੈ; ਇਕ ਕੀਨ ਕਰੈ, ਇਕ ਕੀਨ ਜੁ ਜਾਨੈ ॥

नर एक अकीन ही प्रीत करै; इक कीन करै, इक कीन जु जानै ॥

ਏਕ ਨ ਪ੍ਰੀਤਿ ਕੇ ਭੇਦ ਜਨੈ; ਜੋਊ ਪ੍ਰੀਤਿ ਕਰੈ, ਅਰਿ ਕੈ ਤਿਹ ਮਾਨੈ ॥

एक न प्रीति के भेद जनै; जोऊ प्रीति करै, अरि कै तिह मानै ॥

ਸੋ ਨਰ ਮੂੜ ਬਿਖੈ ਕਹੀਯੈ ਜਗਿ; ਜੋ ਨਰ ਰੰਚ ਨ ਪ੍ਰੀਤਿ ਪਛਾਨੈ ॥

सो नर मूड़ बिखै कहीयै जगि; जो नर रंच न प्रीति पछानै ॥

ਸੋ ਚਰਚਾ ਰਸ ਕੀ ਇਹ ਭਾਂਤਿ ਸੁ; ਗ੍ਵਾਰਿਨੀਆ ਸੰਗਿ ਕਾਨ੍ਹ ਬਖਾਨੈ ॥੫੦੯॥

सो चरचा रस की इह भांति सु; ग्वारिनीआ संगि कान्ह बखानै ॥५०९॥

ਗੋਪੀ ਬਾਚ ॥

गोपी बाच ॥

ਸਵੈਯਾ ॥

सवैया ॥

ਗ੍ਵਾਰਿਨੀਆ ਇਹ ਭਾਂਤਿ ਕਹੈ; ਕਰਿ ਨੇਹ ਕੋ ਅੰਤਿ ਦਗਾ ਕੋਊ ਦੈ ਹੈ ॥

ग्वारिनीआ इह भांति कहै; करि नेह को अंति दगा कोऊ दै है ॥

ਦੋ ਜਨ ਛਾਡਿ ਪਰੋ ਹਰਿ ਗਯੋ ਜਨ; ਜੋ ਛਲ ਸੋ ਤਿਹ ਕੋ ਹਰਿ ਲੈ ਹੈ ॥

दो जन छाडि परो हरि गयो जन; जो छल सो तिह को हरि लै है ॥

ਜੋ ਬਟਹਾ ਜਨ ਘਾਵਤ ਹੈ ਕੋਊ; ਜਾਤ ਚਲਿਯੋ ਪਿਖ ਕੈ ਮਧਿਮੈ ਹੈ ॥

जो बटहा जन घावत है कोऊ; जात चलियो पिख कै मधिमै है ॥

ਪੈ ਖਿਝ ਕੈ ਅਤਿ ਹੀ ਗੁਪੀਆ; ਇਹ ਭਾਂਤਿ ਕਹਿਯੋ ਤਿਨ ਕੀ ਸਮ ਏ ਹੈ ॥੫੧੦॥

पै खिझ कै अति ही गुपीआ; इह भांति कहियो तिन की सम ए है ॥५१०॥

ਜਬ ਹੀ ਇਹ ਗ੍ਵਾਰਿਨ ਬਾਤ ਕਹੀ; ਤਬ ਹੀ ਤਿਨ ਕੇ ਸੰਗ ਕਾਨ੍ਹ ਹਸੈ ॥

जब ही इह ग्वारिन बात कही; तब ही तिन के संग कान्ह हसै ॥

ਜਿਹ ਨਾਮ ਕੇ ਲੇਤ ਜਰਾ ਮੁਖ ਤੇ; ਤਜ ਕੈ ਗਨਕਾ ਸਭ ਪਾਪ ਨਸੇ ॥

जिह नाम के लेत जरा मुख ते; तज कै गनका सभ पाप नसे ॥

ਨ ਜਪਿਯੋ ਜਿਹ ਜਾਪ ਸੋਊ ਉਜਰੇ; ਜਿਹ ਜਾਪ ਜਪਿਯੋ ਸੋਊ ਧਾਮ ਬਸੇ ॥

न जपियो जिह जाप सोऊ उजरे; जिह जाप जपियो सोऊ धाम बसे ॥

ਤਿਨ ਗੋਪਿਨ ਸੋ ਇਹ ਭਾਂਤਿ ਕਹਿਯੋ; ਹਮਹੂੰ ਅਤਿ ਹੀ ਰਸ ਬੀਚ ਫਸੇ ॥੫੧੧॥

तिन गोपिन सो इह भांति कहियो; हमहूं अति ही रस बीच फसे ॥५११॥

ਕਹਿ ਕੈ ਇਹ ਬਾਤ ਹਸੇ ਹਰਿ ਜੂ; ਉਠ ਕੈ ਜਮੁਨਾ ਜਲ ਬੀਚ ਤਰੇ ॥

कहि कै इह बात हसे हरि जू; उठ कै जमुना जल बीच तरे ॥

ਛਿਨ ਏਕ ਲਗਿਯੋ ਨ ਤਬੈ ਤਿਹ ਕੋ; ਲਖਿ ਕੈ ਜਮੁਨਾ ਕਹ ਪਾਰ ਪਰੇ ॥

छिन एक लगियो न तबै तिह को; लखि कै जमुना कह पार परे ॥

ਲਖਿ ਕੈ ਜਲ ਕੋ ਸੰਗ ਗੋਪਿਨ ਕੇ; ਭਗਵਾਨ ਮਹਾ ਉਪਹਾਸ ਕਰੇ ॥

लखि कै जल को संग गोपिन के; भगवान महा उपहास करे ॥

ਬਹੁ ਹੋਰਨਿ ਤੈ ਅਰੁ ਬ੍ਯਾਹਨਿ ਤੈ; ਕੁਰਮਾਤਨ ਤੈ ਅਤਿ ਸੋਊ ਖਰੇ ॥੫੧੨॥

बहु होरनि तै अरु ब्याहनि तै; कुरमातन तै अति सोऊ खरे ॥५१२॥

ਕਾਨ੍ਹ ਬਾਚ ॥

कान्ह बाच ॥

ਸਵੈਯਾ ॥

सवैया ॥

ਰਜਨੀ ਪਰ ਗੀ ਤਬ ਹੀ ਭਗਵਾਨ; ਕਹਿਯੋ ਹਸਿ ਕੈ ਹਮ ਰਾਸ ਕਰੈ ॥

रजनी पर गी तब ही भगवान; कहियो हसि कै हम रास करै ॥

ਸਸਿ ਰਾਜਤ ਹੈ, ਸਿਤ ਗੋਪਿਨ ਕੇ ਮੁਖ; ਸੁੰਦਰ ਸੇਤ ਹੀ ਹਾਰ ਡਰੈ ॥

ससि राजत है, सित गोपिन के मुख; सुंदर सेत ही हार डरै ॥

ਹਿਤ ਸੋ ਬ੍ਰਿਜ ਭੂਮਿ ਬਿਖੈ ਸਭ ਹੀ; ਰਸ ਖੇਲ ਕਰੈ ਕਰ ਡਾਰ ਗਰੈ ॥

हित सो ब्रिज भूमि बिखै सभ ही; रस खेल करै कर डार गरै ॥

ਤੁਮ ਕੋ ਜੋਊ ਸੋਕ ਬਢਿਯੋ ਬਿਛੁਰੇ; ਹਮ ਸੋ ਮਿਲਿ ਕੈ ਅਬ ਸੋਕ ਹਰੈ ॥੫੧੩॥

तुम को जोऊ सोक बढियो बिछुरे; हम सो मिलि कै अब सोक हरै ॥५१३॥

ਐਹੋ ਤ੍ਰੀਯਾ ! ਕਹਿ ਸ੍ਰੀ ਜਦੁਬੀਰ; ਸਭੈ ਤੁਮ ਰਾਸ ਕੋ ਖੇਲ ਕਰੋ ॥

ऐहो त्रीया ! कहि स्री जदुबीर; सभै तुम रास को खेल करो ॥

ਗਹਿ ਕੈ ਕਰ ਸੋ ਕਰੁ ਮੰਡਲ ਕੈ; ਨ ਕਛੂ ਮਨ ਭੀਤਰ ਲਾਜ ਧਰੋ ॥

गहि कै कर सो करु मंडल कै; न कछू मन भीतर लाज धरो ॥

ਹਮਹੂੰ ਤੁਮਰੇ ਸੰਗ ਰਾਸ ਕਰੈ; ਨਚਿ ਹੈ ਨਚਿਯੋ ਨਹ ਨੈਕੁ ਡਰੋ ॥

हमहूं तुमरे संग रास करै; नचि है नचियो नह नैकु डरो ॥

ਸਭ ਹੀ ਮਨ ਬੀਚ ਅਸੋਕ ਕਰੋ; ਅਤਿ ਹੀ ਮਨ ਸੋਕਨ ਕੋ ਸੁ ਹਰੋ ॥੫੧੪॥

सभ ही मन बीच असोक करो; अति ही मन सोकन को सु हरो ॥५१४॥

TOP OF PAGE

Dasam Granth