ਦਸਮ ਗਰੰਥ । दसम ग्रंथ ।

Page 256

ਫੂਟ ਗਏ ਵਹ ਫੈਲ ਪਰਿਓ ਦਧਿ; ਭਾਵ ਇਹੈ ਕਬਿ ਕੇ ਮਨਿ ਆਏ ॥

फूट गए वह फैल परिओ दधि; भाव इहै कबि के मनि आए ॥

ਕੰਸ ਕੋ ਮੀਝ ਨਿਕਾਰਨ ਕੋ; ਅਗੂਆ ਜਨੁ ਆਗਮ ਕਾਨ੍ਹ ਜਨਾਏ ॥੧੪੨॥

कंस को मीझ निकारन को; अगूआ जनु आगम कान्ह जनाए ॥१४२॥

ਫੋਰ ਦਏ ਤਿਨ ਜੋ ਸਭ ਬਾਸਨ; ਕ੍ਰੋਧ ਭਰੀ ਜਸੁਦਾ ਤਬ ਧਾਈ ॥

फोर दए तिन जो सभ बासन; क्रोध भरी जसुदा तब धाई ॥

ਫਾਧਿ ਚੜੇ ਕਪਿ ਰੂਖਨ ਰੂਖਨ; ਗ੍ਵਾਰਨ ਗ੍ਵਾਰਨ ਸੈਨ ਭਗਾਈ ॥

फाधि चड़े कपि रूखन रूखन; ग्वारन ग्वारन सैन भगाई ॥

ਦਉਰਤ ਦਉਰਿ ਤਬੈ ਹਰਿ ਜੀ; ਬਸੁਧਾ ਪਰਿ ਆਪਨੀ ਮਾਤ ਹਰਾਈ ॥

दउरत दउरि तबै हरि जी; बसुधा परि आपनी मात हराई ॥

ਸ੍ਯਾਮ ਕਹੈ ਫਿਰ ਕੈ ਬ੍ਰਿਜ ਕੈ ਪਤਿ; ਊਖਲ ਸੋ ਫੁਨਿ ਦੇਹਿ ਬੰਧਾਈ ॥੧੪੩॥

स्याम कहै फिर कै ब्रिज कै पति; ऊखल सो फुनि देहि बंधाई ॥१४३॥

ਦਉਰਿ ਗਹੇ ਹਰਿ ਜੀ ਜਸੁਦਾ; ਜਬ ਬਾਧਿ ਰਹੀ ਰਸੀਆ ਨਹੀ ਮਾਵੈ ॥

दउरि गहे हरि जी जसुदा; जब बाधि रही रसीआ नही मावै ॥

ਕੈ ਇਕਠੀ ਬ੍ਰਿਜ ਕੀ ਰਸੀਆ ਸਭ; ਜੋਰਿ ਰਹੀ ਕਛੁ ਥਾਹਿ ਨ ਪਾਵੈ ॥

कै इकठी ब्रिज की रसीआ सभ; जोरि रही कछु थाहि न पावै ॥

ਫੇਰਿ ਬੰਧਾਇ ਭਏ ਬ੍ਰਿਜ ਕੇ ਪਤਿ; ਊਖਲ ਸੋ ਧਰਿ ਊਪਰ ਧਾਵੈ ॥

फेरि बंधाइ भए ब्रिज के पति; ऊखल सो धरि ऊपर धावै ॥

ਸਾਧ ਉਧਾਰਨ ਕੋ ਜੁਮਲਾਰਜੁਨ; ਤਾਹਿਂ ਨਿਮਿਤ ਕਿਧੋ ਵਹ ਜਾਵੈ ॥੧੪੪॥

साध उधारन को जुमलारजुन; ताहिं निमित किधो वह जावै ॥१४४॥

ਦੋਹਰਾ ॥

दोहरा ॥

ਘੀਸਤਿ ਘੀਸਤਿ ਉਖਲਹਿ; ਕਾਨ੍ਹ ਉਧਾਰਤ ਸਾਧ ॥

घीसति घीसति उखलहि; कान्ह उधारत साध ॥

ਨਿਕਟਿ ਤਬੈ ਤਿਨ ਕੇ ਗਏ; ਜਾਨਨਹਾਰ ਅਗਾਧ ॥੧੪੫॥

निकटि तबै तिन के गए; जाननहार अगाध ॥१४५॥

ਸਵੈਯਾ ॥

सवैया ॥

ਊਖਲ ਕਾਨ੍ਹ ਅਰਾਇ ਕਿਧੌ; ਬਲ ਕੈ ਤਨ ਕੋ ਤਰੁ ਤੋਰ ਦਏ ਹੈ ॥

ऊखल कान्ह अराइ किधौ; बल कै तन को तरु तोर दए है ॥

ਤਉ ਨਿਕਸੇ ਤਿਨ ਤੇ ਜੁਮਲਾਰਜਨ; ਕੈ ਬਿਨਤੀ ਸੁਰ ਲੋਕ ਗਏ ਹੈ ॥

तउ निकसे तिन ते जुमलारजन; कै बिनती सुर लोक गए है ॥

ਤਾ ਛਬਿ ਕੋ ਜਸੁ ਉਚ ਮਹਾ; ਕਬਿ ਕੇ ਮਨ ਮੈ ਇਹ ਭਾਂਤਿ ਭਏ ਹੈ ॥

ता छबि को जसु उच महा; कबि के मन मै इह भांति भए है ॥

ਨਾਗਨ ਕੇ ਪੁਰਿ ਤੇ ਮਧੁ ਕੇ; ਮਟ ਕੈ ਮਤਿ ਕੀ ਲਜੁ ਐਚ ਲਏ ਹੈ ॥੧੪੬॥

नागन के पुरि ते मधु के; मट कै मति की लजु ऐच लए है ॥१४६॥

ਕਉਤਕ ਦੇਖਿ ਸਭੈ ਬ੍ਰਿਜ ਕੇ ਜਨ; ਜਾਇ ਤਬੈ ਜਸੁਦਾ ਪਹਿ ਆਖੀ ॥

कउतक देखि सभै ब्रिज के जन; जाइ तबै जसुदा पहि आखी ॥

ਤੋਰ ਦਏ ਤਨ ਕੋ ਬਲ ਕੈ ਤਰ; ਭਾਂਤਿ ਭਲੀ ਹਰਿ ਕੀ ਸੁਭ ਸਾਖੀ ॥

तोर दए तन को बल कै तर; भांति भली हरि की सुभ साखी ॥

ਤਾ ਛਬਿ ਕੀ ਉਪਮਾ ਅਤਿ ਹੀ ਕਬਿ ਨੇ; ਅਪੁਨੇ ਮੁਖ ਤੇ ਇਮ ਭਾਖੀ ॥

ता छबि की उपमा अति ही कबि ने; अपुने मुख ते इम भाखी ॥

ਫੇਰਿ ਕਹੀ ਭਹਰਾਇ ਤਿਤੈ; ਉਡੇ ਜਿਉ ਧਰ ਤੇ ਉਡ ਜਾਤ ਹੈ ਮਾਖੀ ॥੧੪੭॥

फेरि कही भहराइ तितै; उडे जिउ धर ते उड जात है माखी ॥१४७॥

ਦੂਤਨ ਕੇ ਬਧ ਕੋ ਸਿਵ ਮੂਰਤਿ; ਹੈ ਨਿਜ ਸੋ ਕਰਤਾ ਸੁਖ ਦਇਯਾ ॥

दूतन के बध को सिव मूरति; है निज सो करता सुख दइया ॥

ਲੋਗਨ ਕੋ ਬਰਤਾ ਹਰਤਾ; ਦੁਖ ਹੈ ਕਰਤਾ ਮੁਸਲੀਧਰ ਭਇਯਾ ॥

लोगन को बरता हरता; दुख है करता मुसलीधर भइया ॥

ਡਾਰ ਦਈ ਮਮਤਾ ਹਰਿ ਜੀ ਤਬ; ਬੋਲ ਉਠੀ ਇਹ ਹੈ ਮਮ ਜਾਇਯਾ ॥

डार दई ममता हरि जी तब; बोल उठी इह है मम जाइया ॥

ਖੇਲ ਬਨਾਇ ਦਯੋ ਹਮ ਕੋ ਬਿਧਿ; ਜੋ ਜਨਮ੍ਯੋ ਗ੍ਰਿਹਿ ਪੂਤ ਕਨਇਯਾ ॥੧੪੮॥

खेल बनाइ दयो हम को बिधि; जो जनम्यो ग्रिहि पूत कनइया ॥१४८॥

ਇਤਿ ਸ੍ਰੀ ਬਚਿਤ੍ਰ ਨਾਟਕੇ ਗ੍ਰੰਥੇ ਕ੍ਰਿਸਨਾਵਤਾਰੇ ਤਰੁ ਤੋਰ ਜਮਲਾਰਜਨ ਉਧਾਰਬੋ ਬਰਨਨੰ ॥

इति स्री बचित्र नाटके ग्रंथे क्रिसनावतारे तरु तोर जमलारजन उधारबो बरननं ॥

ਸਵੈਯਾ ॥

सवैया ॥

ਤੋਰਿ ਦਏ ਤਰੁ ਜੋ ਤਿਹ ਹੀ; ਤਬ ਗੋਪਨ ਬੂਢਨ ਮੰਤ੍ਰ ਬਿਚਾਰੋ ॥

तोरि दए तरु जो तिह ही; तब गोपन बूढन मंत्र बिचारो ॥

ਗੋਕੁਲ ਕੋ ਤਜੀਐ, ਚਲੀਐ ਬ੍ਰਿਜ; ਹ੍ਵੈ ਈਹਾ ਭਾਵ ਤੇ ਭਾਵਨ ਭਾਰੋ ॥

गोकुल को तजीऐ, चलीऐ ब्रिज; ह्वै ईहा भाव ते भावन भारो ॥

ਬਾਤ ਸੁਨੀ ਜਸੁਦਾ ਅਰੁ ਨੰਦਹਿ; ਬ੍ਯੋਤ ਭਲੋ ਮਨ ਮਧਿ ਬਿਚਾਰੋ ॥

बात सुनी जसुदा अरु नंदहि; ब्योत भलो मन मधि बिचारो ॥

ਅਉਰ ਭਲੀ ਇਹ ਤੇ ਨ ਕਛੂ; ਜਿਹ ਤੇ ਸੁ ਬਚੇ ਸੁਤ ਸ੍ਯਾਮ ਹਮਾਰੋ ॥੧੪੯॥

अउर भली इह ते न कछू; जिह ते सु बचे सुत स्याम हमारो ॥१४९॥

TOP OF PAGE

Dasam Granth