ਦਸਮ ਗਰੰਥ । दसम ग्रंथ ।

Page 209

ਲਗੇ ਮਯੂਰ ਬਰਣੰ ਰਥੰ ਜੇਨ ਬਾਜੀ ॥

लगे मयूर बरणं रथं जेन बाजी ॥

ਬਕੈ ਮਾਰ ਮਾਰੰ ਤਜੈ ਬਾਣ ਰਾਜੀ ॥

बकै मार मारं तजै बाण राजी ॥

ਮਹਾਂ ਜੁੱਧ ਕੋ ਕਰ ਮਹੋਦਰ ਬਖਾਨੋ ॥

महां जुद्ध को कर महोदर बखानो ॥

ਤਿਸੈ ਜੁੱਧ ਕਰਤਾ ਬਡੋ ਰਾਮ ਜਾਨੋ ॥੪੦੧॥

तिसै जुद्ध करता बडो राम जानो ॥४०१॥

ਲਗੇ ਮੁਖਕੰ ਬਰਣ ਬਾਜੀ ਰਥੇਸੰ ॥

लगे मुखकं बरण बाजी रथेसं ॥

ਹਸੈ ਪਉਨ ਕੇ ਗਉਨ ਕੋ ਚਾਰ ਦੇਸੰ ॥

हसै पउन के गउन को चार देसं ॥

ਧਰੇ ਬਾਣ ਪਾਣੰ ਕਿਧੋ ਕਾਲ ਰੂਪੰ ॥

धरे बाण पाणं किधो काल रूपं ॥

ਤਿਸੈ ਰਾਮ ! ਜਾਨੋ ਸਹੀ ਦਈਤ ਭੂਪੰ ॥੪੦੨॥

तिसै राम ! जानो सही दईत भूपं ॥४०२॥

ਫਿਰੈ ਮੋਰ ਪੁੱਛੰ ਢੁਰੈ ਚਉਰ ਚਾਰੰ ॥

फिरै मोर पुच्छं ढुरै चउर चारं ॥

ਰੜੈ ਕਿੱਤ ਬੰਦੀ ਅਨੰਤੰ ਅਪਾਰੰ ॥

रड़ै कित्त बंदी अनंतं अपारं ॥

ਰਥੰ ਸੁਵਰਣ ਕੀ ਕਿੰਕਣੀ ਚਾਰ ਸੋਹੈ ॥

रथं सुवरण की किंकणी चार सोहै ॥

ਲਖੇ ਦੇਵ ਕੰਨਿਆ ਮਹਾਂ ਤੇਜ ਮੋਹੈ ॥੪੦੩॥

लखे देव कंनिआ महां तेज मोहै ॥४०३॥

ਛਕੈ ਮੱਧ ਜਾ ਕੀ ਧੁਜਾ ਸਾਰਦੂਲੰ ॥

छकै मद्ध जा की धुजा सारदूलं ॥

ਇਹੈ ਦਈਤ ਰਾਜੰ ਦੁਰੰ ਦ੍ਰੋਹ ਮੂਲੰ ॥

इहै दईत राजं दुरं द्रोह मूलं ॥

ਲਸੈ ਕ੍ਰੀਟ ਸੀਸੰ ਕਸੈ ਚੰਦ੍ਰ ਭਾ ਕੋ ॥

लसै क्रीट सीसं कसै चंद्र भा को ॥

ਰਮਾ ਨਾਥ ! ਚੀਨੋ ਦਸੰ ਗ੍ਰੀਵ ਤਾ ਕੋ ॥੪੦੪॥

रमा नाथ ! चीनो दसं ग्रीव ता को ॥४०४॥

ਦੁਹੂੰ ਓਰ ਬੱਜੇ ਬਜੰਤ੍ਰੰ ਅਪਾਰੰ ॥

दुहूं ओर बज्जे बजंत्रं अपारं ॥

ਮਚੇ ਸੂਰਬੀਰੰ ਮਹਾਂ ਸਸਤ੍ਰ ਧਾਰੰ ॥

मचे सूरबीरं महां ससत्र धारं ॥

ਕਰੈ ਅੱਤ੍ਰ ਪਾਤੰ ਨਿਪਾਤੰਤ ਸੂਰੰ ॥

करै अत्र पातं निपातंत सूरं ॥

ਉਠੇ ਮੱਧ ਜੁੱਧੰ ਕਮੱਧੰ ਕਰੂਰੰ ॥੪੦੫॥

उठे मद्ध जुद्धं कमद्धं करूरं ॥४०५॥

ਗਿਰੈ ਰੁੰਡ ਮੁੰਡੰ ਭਸੁੰਡੰ ਅਪਾਰੰ ॥

गिरै रुंड मुंडं भसुंडं अपारं ॥

ਰੁਲੇ ਅੰਗ ਭੰਗੰ ਸਮੰਤੰ ਲੁਝਾਰੰ ॥

रुले अंग भंगं समंतं लुझारं ॥

ਪਰੀ ਕੂਹ ਜੂਹੰ ਉਠੇ ਗੱਦ ਸੱਦੰ ॥

परी कूह जूहं उठे गद्द सद्दं ॥

ਜਕੇ ਸੂਰਬੀਰੰ ਛਕੇ ਜਾਣ ਮੱਦੰ ॥੪੦੬॥

जके सूरबीरं छके जाण मद्दं ॥४०६॥

ਗਿਰੇ ਝੂਮ ਭੂਮੰ ਅਘੂਮੇਤਿ ਘਾਯੰ ॥

गिरे झूम भूमं अघूमेति घायं ॥

ਉਠੇ ਗੱਦ ਸੱਦੰ ਚੜੇ ਚਉਪ ਚਾਯੰ ॥

उठे गद्द सद्दं चड़े चउप चायं ॥

ਜੁਝੈ ਬੀਰ ਏਕੰ ਅਨੇਕੰ ਪ੍ਰਕਾਰੰ ॥

जुझै बीर एकं अनेकं प्रकारं ॥

ਕਟੇ ਅੰਗ ਜੰਗੰ ਰਟੈਂ ਮਾਰ ਮਾਰੰ ॥੪੦੭॥

कटे अंग जंगं रटैं मार मारं ॥४०७॥

ਛੁਟੈ ਬਾਣ ਪਾਣੰ ਉਠੈਂ ਗੱਦ ਸੱਦੰ ॥

छुटै बाण पाणं उठैं गद्द सद्दं ॥

ਰੁਲੇ ਝੂਮ ਭੂਮੰ ਸੁ ਬੀਰੰ ਬਿਹੱਦੰ ॥

रुले झूम भूमं सु बीरं बिहद्दं ॥

ਨਚੇ ਜੰਗ ਰੰਗੰ ਤਤੱਥਈ ਤਤੱਥਿਯੰ ॥

नचे जंग रंगं ततत्थई ततत्थियं ॥

ਛੁਟੈ ਬਾਨ ਰਾਜੀ ਫਿਰੈ ਛੂਛ ਹੱਥਿਯੰ ॥੪੦੮॥

छुटै बान राजी फिरै छूछ हत्थियं ॥४०८॥

ਗਿਰੇ ਅੰਕੁਸੰ ਬਾਰਣੰ ਬੀਰ ਖੇਤੰ ॥

गिरे अंकुसं बारणं बीर खेतं ॥

ਨਚੇ ਕੰਧ ਹੀਣੰ ਕਬੰਧੰ ਅਚੇਤੰ ॥

नचे कंध हीणं कबंधं अचेतं ॥

ਭਰੈਂ ਖੇਚਰੀ ਪੱਤ੍ਰ ਚਉਸਠ ਚਾਰੀ ॥

भरैं खेचरी पत्र चउसठ चारी ॥

ਚਲੇ ਸਰਬ ਆਨੰਦਿ ਹੁਐ ਮਾਸਹਾਰੀ ॥੪੦੯॥

चले सरब आनंदि हुऐ मासहारी ॥४०९॥

ਗਿਰੇ ਬੰਕੁੜੇ ਬੀਰ ਬਾਜੀ ਸੁਦੇਸੰ ॥

गिरे बंकुड़े बीर बाजी सुदेसं ॥

ਪਰੇ ਪੀਲਵਾਨੰ ਛੁਟੇ ਚਾਰ ਕੇਸੰ ॥

परे पीलवानं छुटे चार केसं ॥

ਕਰੈ ਪੈਜ ਵਾਰੰ ਪ੍ਰਚਾਰੰਤ ਬੀਰੰ ॥

करै पैज वारं प्रचारंत बीरं ॥

ਉਠੈ ਸ੍ਰੋਣਧਾਰੰ ਅਪਾਰੰ ਹਮੀਰੰ ॥੪੧੦॥

उठै स्रोणधारं अपारं हमीरं ॥४१०॥

ਛੁਟੈਂ ਚਾਰਿ ਚਿਤ੍ਰੰ ਬਚਿਤ੍ਰੰਤ ਬਾਣੰ ॥

छुटैं चारि चित्रं बचित्रंत बाणं ॥

ਚਲੇ ਬੈਠ ਕੈ ਸੂਰਬੀਰੰ ਬਿਮਾਣੰ ॥

चले बैठ कै सूरबीरं बिमाणं ॥

ਗਿਰੇ ਬਾਰੁਣੰ ਬਿੱਥਰੀ ਲੁੱਥ ਜੁੱਥੰ ॥

गिरे बारुणं बित्थरी लुत्थ जुत्थं ॥

ਖੁਲੇ ਸੁਰਗ ਦੁਆਰੰ ਗਏ ਵੀਰ ਅਛੁੱਥੰ ॥੪੧੧॥

खुले सुरग दुआरं गए वीर अछुत्थं ॥४११॥

ਦੋਹਰਾ ॥

दोहरा ॥

ਇਹ ਬਿਧਿ ਹਤ ਸੈਨਾ ਭਈ; ਰਾਵਣ ਰਾਮ ਬਿਰੁੱਧ ॥

इह बिधि हत सैना भई; रावण राम बिरुद्ध ॥

ਲੰਕ ਬੰਕ ਪ੍ਰਾਪਤ ਭਯੋ; ਦਸਸਿਰ ਮਹਾ ਸਕ੍ਰੁੱਧ ॥੪੧੨॥

लंक बंक प्रापत भयो; दससिर महा सक्रुद्ध ॥४१२॥

ਭੁਜੰਗ ਪ੍ਰਯਾਤ ਛੰਦ ॥

भुजंग प्रयात छंद ॥

ਤਬੈ ਮੁੱਕਲੇ ਦੂਤ ਲੰਕੇਸ ਅੱਪੰ ॥

तबै मुक्कले दूत लंकेस अप्पं ॥

ਮਨੰ ਬਚ ਕਰਮੰ ਸਿਵੰ ਜਾਪ ਜੱਪੰ ॥

मनं बच करमं सिवं जाप जप्पं ॥

ਸਭੈ ਮੰਤ੍ਰ ਹੀਣੰ ਸਮੈ ਅੰਤ ਕਾਲੰ ॥

सभै मंत्र हीणं समै अंत कालं ॥

ਭਜੋ ਏਕ ਚਿੱਤੰ ਸੁ ਕਾਲੰ ਕ੍ਰਿਪਾਲੰ ॥੪੧੩॥

भजो एक चित्तं सु कालं क्रिपालं ॥४१३॥

ਰਥੀ ਪਾਇਕੰ ਦੰਤ ਪੰਤੀ ਅਨੰਤੰ ॥

रथी पाइकं दंत पंती अनंतं ॥

ਚਲੇ ਪੱਖਰੇ ਬਾਜ ਰਾਜੰ ਸੁ ਭੰਤੰ ॥

चले प्खरे बाज राजं सु भंतं ॥

ਧਸੇ ਨਾਸਕਾ ਸ੍ਰੋਣ ਮੱਝੰ ਸੁ ਬੀਰੰ ॥

धसे नासका स्रोण मझं सु बीरं ॥

ਬੱਜੇ ਕਾਨ੍ਹਰੇ ਡੰਕ ਡਉਰੂ ਨਫੀਰੰ ॥੪੧੪॥

बज्जे कान्हरे डंक डउरू नफीरं ॥४१४॥

TOP OF PAGE

Dasam Granth