ਦਸਮ ਗਰੰਥ । दसम ग्रंथ ।

Page 185

ਸਾਸਤ੍ਰੰ ਗਯਾਤਾ ॥

सासत्रं गयाता ॥

ਸਸਤ੍ਰੰ ਖਯਾਤਾ ॥

ससत्रं खयाता ॥

ਚਿਤ੍ਰੰ ਜੋਧੀ ॥

चित्रं जोधी ॥

ਜੁੱਧੰ ਕ੍ਰੋਧੀ ॥੧੪੦॥

जुधं क्रोधी ॥१४०॥

ਬੀਰੰ ਬਰਣੰ ॥

बीरं बरणं ॥

ਭੀਰੰ ਭਰਣੰ ॥

भीरं भरणं ॥

ਸਤ੍ਰੰ ਹਰਤਾ ॥

सत्रं हरता ॥

ਅੱਤ੍ਰੰ ਧਰਤਾ ॥੧੪੧॥

अत्रं धरता ॥१४१॥

ਬਰਮੰ ਬੇਧੀ ॥

बरमं बेधी ॥

ਚਰਮੰ ਛੇਦੀ ॥

चरमं छेदी ॥

ਛੱਤ੍ਰੰ ਹੰਤਾ ॥

छत्रं हंता ॥

ਅੱਤ੍ਰੰ ਗੰਤਾ ॥੧੪੨॥

अत्रं गंता ॥१४२॥

ਜੁਧੰ ਧਾਮੀ ॥

जुधं धामी ॥

ਬੁਧੰ ਗਾਮੀ ॥

बुधं गामी ॥

ਸਸਤ੍ਰੰ ਖਯਾਤਾ ॥

ससत्रं खयाता ॥

ਅਸਤ੍ਰੰ ਗਯਾਤਾ ॥੧੪੩॥

असत्रं गयाता ॥१४३॥

ਜੁੱਧਾ ਮਾਲੀ ॥

जुधा माली ॥

ਕੀਰਤ ਸਾਲੀ ॥

कीरत साली ॥

ਧਰਮੰ ਧਾਮੰ ॥

धरमं धामं ॥

ਰੂਪੰ ਰਾਮੰ ॥੧੪੪॥

रूपं रामं ॥१४४॥

ਧੀਰੰ ਧਰਤਾ ॥

धीरं धरता ॥

ਬੀਰੰ ਹਰਤਾ ॥

बीरं हरता ॥

ਜੁੱਧੰ ਜੇਤਾ ॥

जुधं जेता ॥

ਸਸਤ੍ਰੰ ਨੇਤਾ ॥੧੪੫॥

ससत्रं नेता ॥१४५॥

ਦੁਰਦੰ ਗਾਮੀ ॥

दुरदं गामी ॥

ਧਰਮੰ ਧਾਮੀ ॥

धरमं धामी ॥

ਜੋਗੰ ਜ੍ਵਾਲੀ ॥

जोगं ज्वाली ॥

ਜੋਤੰ ਮਾਲੀ ॥੧੪੬॥

जोतं माली ॥१४६॥

ਪਰਸੁਰਾਮ ਬਾਚ ॥

परसुराम बाच ॥

ਸ੍ਵੈਯਾ ॥

स्वैया ॥

ਤੂਣਿ ਕਸੇ ਕਟ ਚਾਂਪ ਧਰੇ; ਕਰ ਕੋਪ ਕਹੀ ਦਿਜ ਰਾਮ ਅਹੋ ॥

तूणि कसे कट चांप धरे; कर कोप कही दिज राम अहो ॥

ਗ੍ਰਹ ਤੋਰਿ ਸਰਾਸਨ ਸੰਕਰ ਕੋ; ਸੀਅ ਜਾਤ ਹਰੇ, ਤੁਮ ਕਉਨ? ਕਹੋ ॥

ग्रह तोरि सरासन संकर को; सीअ जात हरे, तुम कउन? कहो ॥

ਬਿਨ ਸਾਚ ਕਹੇ, ਨੇਹੀ ਪ੍ਰਾਨ ਬਚੇ; ਜਿਨਿ ਕੰਠ ਕੁਠਾਰ ਕੀ ਧਾਰ ਸਹੋ ॥

बिन साच कहे, नेही प्रान बचे; जिनि कंठ कुठार की धार सहो ॥

ਘਰ ਜਾਹੁ ਚਲੇ, ਤਜ ਰਾਮ ! ਰਣੰ; ਜਿਨਿ ਜੂਝਿ ਮਰੋ, ਪਲ ਠਾਂਢ ਰਹੋ ॥੧੪੭॥

घर जाहु चले, तज राम ! रणं; जिनि जूझि मरो, पल ठांढ रहो ॥१४७॥

ਸ੍ਵੈਯਾ ॥

स्वैया ॥

ਜਾਨਤ ਹੋ, ਅਵਿਲੋਕ ਮੁਝੈ ਹਠਿ; ਏਕ ਬਲੀ ਨਹੀ ਠਾਂਢ ਰਹੈਂਗੇ ॥

जानत हो, अविलोक मुझै हठि; एक बली नही ठांढ रहैंगे ॥

ਤਾਤਿ ਗਹਯੋ ਜਿਨ ਕੋ ਤ੍ਰਿਣ ਦਾਂਤਨ; ਤੇਨ ਕਹਾ ਰਣ ਆਜ ਗਹੈਂਗੇ? ॥

ताति गहयो जिन को त्रिण दांतन; तेन कहा रण आज गहैंगे? ॥

ਬੰਬ ਬਜੇ ਰਣ ਖੰਡ ਗਡੇ; ਗਹਿ ਹਾਥ ਹਥਿਆਰ ਕਹੂੰ ਉਮਹੈਂਗੇ? ॥

ब्मब बजे रण खंड गडे; गहि हाथ हथिआर कहूं उमहैंगे? ॥

ਭੂਮ ਅਕਾਸ ਪਤਾਲ ਦੁਰੈਬੇ ਕਉ; ਰਾਮ ! ਕਹੋ, ਕਹਾਂ ਠਾਮ ਲਹੈਂਗੇ? ॥੧੪੮॥

भूम अकास पताल दुरैबे कउ; राम ! कहो, कहां ठाम लहैंगे? ॥१४८॥

ਕਬਿ ਬਾਚ ॥

कबि बाच ॥

ਯੌ ਜਬ ਬੈਨ ਸੁਨੇ ਅਰਿ ਕੇ; ਤਬ ਸ੍ਰੀ ਰਘੁਬੀਰ ਬਲੀ ਬਲਕਾਨੇ ॥

यौ जब बैन सुने अरि के; तब स्री रघुबीर बली बलकाने ॥

ਸਾਤ ਸਮੁੰਦ੍ਰਨ ਲੌ ਗਰਵੇ ਗਿਰ; ਭੂਮਿ ਅਕਾਸ ਦੋਊ ਥਹਰਾਨੇ ॥

सात समुंद्रन लौ गरवे गिर; भूमि अकास दोऊ थहराने ॥

ਜੱਛ ਭੁਜੰਗ ਦਿਸਾ ਬਿਦਿਸਾਨ ਕੇ; ਦਾਨਵ ਦੇਵ ਦੁਹੂੰ ਡਰ ਮਾਨੇ ॥

जच्छ भुजंग दिसा बिदिसान के; दानव देव दुहूं डर माने ॥

ਸ੍ਰੀ ਰਘੁਨਾਥ ਕਮਾਨ ਲੇ ਹਾਥ; ਕਹੋ ਰਿਸ ਕੈ, ਕਿਹ ਪੈ ਸਰ ਤਾਨੇ? ॥੧੪੯॥

स्री रघुनाथ कमान ले हाथ; कहो रिस कै, किह पै सर ताने? ॥१४९॥

ਪਰਸੁ ਰਾਮ ਬਾਚ ਰਾਮ ਸੋ ॥

परसु राम बाच राम सो ॥

ਜੇਤਕ ਬੈਨ ਕਹੇ, ਸੁ ਕਹੇ; ਜੁ ਪੈ ਫੇਰਿ ਕਹੇ, ਤੁ ਪੈ ਜੀਤ ਨ ਜੈਹੋ ॥

जेतक बैन कहे, सु कहे; जु पै फेरि कहे, तु पै जीत न जैहो ॥

ਹਾਥਿ ਹਥਿਆਰ ਗਹੇ, ਸੁ ਗਹੇ; ਜੁ ਪੈ ਫੇਰਿ ਗਹੇ, ਤੁ ਪੈ ਫੇਰਿ ਨ ਲੈਹੋ ॥

हाथि हथिआर गहे, सु गहे; जु पै फेरि गहे, तु पै फेरि न लैहो ॥

ਰਾਮ ਰਿਸੈ ਰਣ ਮੈ ਰਘੁਬੀਰ ! ਕਹੋ ਭਜਿ ਕੈ ਕਤ ਪ੍ਰਾਨ ਬਚੈਹੋ? ॥

राम रिसै रण मै रघुबीर ! कहो भजि कै कत प्रान बचैहो? ॥

ਤੋਰ ਸਰਾਸਨ ਸੰਕਰ ਕੋ; ਹਰਿ ਸੀਅ ਚਲੇ, ਘਰਿ ਜਾਨ ਨ ਪੈਹੋ ॥੧੫੦॥

तोर सरासन संकर को; हरि सीअ चले, घरि जान न पैहो ॥१५०॥

ਰਾਮ ਬਾਚ ਪਰਸੁਰਾਮ ਸੋ ॥

राम बाच परसुराम सो ॥

ਸ੍ਵੈਯਾ ॥

स्वैया ॥

ਬੋਲ ਕਹੇ ਸੁ ਸਹੇ ਦਿਸ ਜੂ ! ਜੁ ਪੈ ਫੇਰਿ ਕਹੇ, ਤੇ ਪੈ ਪ੍ਰਾਨ ਖ੍ਵੈਹੋ ॥

बोल कहे सु सहे दिस जू ! जु पै फेरि कहे, ते पै प्रान ख्वैहो ॥

ਬੋਲਤ ਐਂਠ ਕਹਾ ਸਠ ਜਿਉ? ਸਭ ਦਾਂਤ ਤੁਰਾਇ, ਅਬੈ ਘਰਿ ਜੈਹੋ ॥

बोलत ऐंठ कहा सठ जिउ? सभ दांत तुराइ, अबै घरि जैहो ॥

ਧੀਰ ਤਬੈ ਲਹਿਹੈ ਤੁਮ ਕੱਉ; ਜਦ ਭੀਰ ਪਰੀ ਇਕ ਤੀਰ ਚਲੈਹੋ ॥

धीर तबै लहिहै तुम कउ; जद भीर परी इक तीर चलैहो ॥

ਬਾਤ ਸੰਭਾਰ ਕਹੋ ਮੁਖਿ ਤੇ; ਇਨ ਬਾਤਨ ਕੋ ਅਬ ਹੀ ਫਲਿ ਪੈਹੋ ॥੧੫੧॥

बात स्मभार कहो मुखि ते; इन बातन को अब ही फलि पैहो ॥१५१॥

ਪਰਸੁ ਰਾਮ ਬਾਚ ॥

परसु राम बाच ॥

ਸ੍ਵੈਯਾ ॥

स्वैया ॥

ਤਉ ਤੁਮ ਸਾਚ ਲਖੋ ਮਨ ਮੈ ਪ੍ਰਭ; ਜਉ ਤੁਮ ਰਾਮ ਵਤਾਰ ਕਹਾਓ ॥

तउ तुम साच लखो मन मै प्रभ; जउ तुम राम वतार कहाओ ॥

ਰੁਦ੍ਰ ਕੁਵੰਡ ਬਿਹੰਡੀਯ ਜਿਉ ਕਰਿ; ਤਿਉ ਅਪਨੋ ਬਲ ਮੋਹਿ ਦਿਖਾਓ ॥

रुद्र कुवंड बिहंडीय जिउ करि; तिउ अपनो बल मोहि दिखाओ ॥

TOP OF PAGE

Dasam Granth