ਦਸਮ ਗਰੰਥ । दसम ग्रंथ ।

Page 123

ਅਬਿਕਾਰ ਰੂਪ ਅਨਭੈ ਸਦਾ; ਮੁਨ ਜਨ ਗਨ ਬੰਦਤ ਚਰਨ ॥

अबिकार रूप अनभै सदा; मुन जन गन बंदत चरन ॥

ਭਵ ਭਰਨ ਕਰਨ, ਦੁਖ ਦੋਖ ਹਰਨ; ਅਤਿ ਪ੍ਰਤਾਪ ਭ੍ਰਮ ਭੈ ਹਰਨ ॥੨॥੩੩॥

भव भरन करन, दुख दोख हरन; अति प्रताप भ्रम भै हरन ॥२॥३३॥

ਛਪੈ ਛੰਦ ॥ ਤ੍ਵਪ੍ਰਸਾਦਿ ॥

छपै छंद ॥ त्वप्रसादि ॥

ਮੁਖ ਮੰਡਲ ਪਰ ਲਸਤ ਜੋਤਿ; ਉਦੋਤ ਅਮਿਤ ਗਤਿ ॥

मुख मंडल पर लसत जोति; उदोत अमित गति ॥

ਜਟਤ ਜੋਤ ਜਗਮਗਤ ਲਜਤ; ਲਖ ਕੋਟਿ ਨਿਖਤਿ ਪਤਿ ॥

जटत जोत जगमगत लजत; लख कोटि निखति पति ॥

ਚਕ੍ਰਵਰਤੀ ਚਕ੍ਰਵੈ ਚਕ੍ਰਤ; ਚਉਚਕ੍ਰ ਕਰਿ ਧਰਿ ॥

चक्रवरती चक्रवै चक्रत; चउचक्र करि धरि ॥

ਪਦਮ ਨਾਥ ਪਦਮਾਛ ਨਵਲ ! ਨਾਰਾਇਣ ਨਰਿਹਰਿ ! ॥

पदम नाथ पदमाछ नवल ! नाराइण नरिहरि ! ॥

ਕਾਲਖ ਬਿਹੰਡਣ, ਕਿਲਵਿਖ ਹਰਣ ! ਸੁਰ ਨਰ ਮੁਨ ਬੰਦਤ ਚਰਣ ! ॥

कालख बिहंडण, किलविख हरण ! सुर नर मुन बंदत चरण ! ॥

ਖੰਡਣ ਅਖੰਡ ਮੰਡਣ ਅਭੈ ! ਨਮੋ, ਨਾਥ ਭਉ ਭੈ ਹਰਣ ! ॥੩॥੩੪॥

खंडण अखंड मंडण अभै ! नमो, नाथ भउ भै हरण ! ॥३॥३४॥

ਛਪੈ ਛੰਦ ॥

छपै छंद ॥

ਨਮੋ ਨਾਥ ਨ੍ਰਿਦਾਇਕ; ਨਮੋ ਨਿਮ ਰੂਪ ਨਿਰੰਜਨ ॥

नमो नाथ न्रिदाइक; नमो निम रूप निरंजन ॥

ਅਗੰਜਾਣ ਅਗੰਜਣ ਅਭੰਜ; ਅਨਭੇਦ ਅਭੰਜਨ ॥

अगंजाण अगंजण अभंज; अनभेद अभंजन ॥

ਅਛੈ ਅਖੈ ਅਬਿਕਾਰ ਅਭੈ; ਅਨਭਿਜ ਅਭੇਦਨ ॥

अछै अखै अबिकार अभै; अनभिज अभेदन ॥

ਅਖੈਦਾਨ ਖੇਦਨ ਅਖਿਜ; ਅਨਛਿਦ੍ਰ ਅਛੇਦਨ ॥

अखैदान खेदन अखिज; अनछिद्र अछेदन ॥

ਆਜਾਨ ਬਾਹੁ; ਸਾਰੰਗਧਰ ! ਖੜਗਪਾਣ ਦੁਰਜਨ ਦਲਣ ! ॥

आजान बाहु; सारंगधर ! खड़गपाण दुरजन दलण ! ॥

ਨਰ ਵਰ ਨਰੇਸ ਨਾਇਕ ਨ੍ਰਿਪਣਿ ! ਨਮੋ, ਨਵਲ ਜਲ ਥਲ ਰਵਣਿ ! ॥੪॥੩੫॥

नर वर नरेस नाइक न्रिपणि ! नमो, नवल जल थल रवणि ! ॥४॥३५॥

ਦੀਨ ਦਯਾਲ, ਦੁਖ ਹਰਣ ! ਦੁਰਮਤ ਹੰਤਾ ਦੁਖ ਖੰਡਣ ! ॥

दीन दयाल, दुख हरण ! दुरमत हंता दुख खंडण ! ॥

ਮਹਾ ਮੋਨ ਮਨ ਹਰਨ ਮਦਨ ! ਮੂਰਤ ਮਹਿ ਮੰਡਨ ! ॥

महा मोन मन हरन मदन ! मूरत महि मंडन ! ॥

ਅਮਿਤ ਤੇਜ ਅਬਿਕਾਰ ਅਖੈ ! ਆਭੰਜ ਅਮਿਤ ਬਲ ! ॥

अमित तेज अबिकार अखै ! आभंज अमित बल ! ॥

ਨਿਰਭੰਜ ਨਿਰਭਉ ਨਿਰਵੈਰ ! ਨਿਰਜੁਰ ਨ੍ਰਿਪ ਜਲ ਥਲ ! ॥

निरभंज निरभउ निरवैर ! निरजुर न्रिप जल थल ! ॥

ਅਛੈ ਸਰੂਪ ਅਛੂ ਅਛਿਤ ! ਅਛੈ ਅਛਾਨ ਅਛਰ ! ॥

अछै सरूप अछू अछित ! अछै अछान अछर ! ॥

ਅਦ੍ਵੈ ਸਰੂਪ ਅਦ੍ਵਿਯ ਅਮਰ ! ਅਭਿਬੰਦਤ ਸੁਰ ਨਰ ਅਸੁਰ ॥੫॥੩੬॥

अद्वै सरूप अद्विय अमर ! अभिबंदत सुर नर असुर ॥५॥३६॥

ਕੁਲ ਕਲੰਕ ਕਰਿ ਹੀਨ; ਕ੍ਰਿਪਾ ਸਾਗਰ ਕਰੁਣਾ ਕਰ ॥

कुल कलंक करि हीन; क्रिपा सागर करुणा कर ॥

ਕਰਣ ਕਾਰਣ ਸਮਰਥ; ਕ੍ਰਿਪਾ ਕੀ ਸੂਰਤ ਕ੍ਰਿਤ ਧਰ ॥

करण कारण समरथ; क्रिपा की सूरत क्रित धर ॥

ਕਾਲ ਕਰਮ ਕਰ ਹੀਨ; ਕ੍ਰਿਆ ਜਿਹ ਕੋਇ ਨ ਬੁਝੈ ॥

काल करम कर हीन; क्रिआ जिह कोइ न बुझै ॥

ਕਹਾ ਕਹੈ? ਕਹਿ ਕਰੈ? ਕਹਾ ਕਾਲਨ ਕੈ ਸੁਝੈ? ॥

कहा कहै? कहि करै? कहा कालन कै सुझै? ॥

ਕੰਜਲਕ ਨੈਨ ਕੰਬੂ ਗ੍ਰੀਵਹਿ ! ਕਟਿ ਕੇਹਰ ਕੁੰਜਰ ਗਵਨ ! ॥

कंजलक नैन क्मबू ग्रीवहि ! कटि केहर कुंजर गवन ! ॥

ਕਦਲੀ ਕੁਰੰਕ ਕਰਪੂਰ ਗਤ ! ਬਿਨ ਅਕਾਲ, ਦੁਜੋ ਕਵਨ? ॥੬॥੩੭॥

कदली कुरंक करपूर गत ! बिन अकाल, दुजो कवन? ॥६॥३७॥

ਅਲਖ ਰੂਪ ਅਲੇਖ ਅਬੈ; ਅਨਭੂਤ ਅਭੰਜਨ ॥

अलख रूप अलेख अबै; अनभूत अभंजन ॥

ਆਦਿ ਪੁਰਖ ਅਬਿਕਾਰ ਅਜੈ; ਅਨਗਾਧ ਅਗੰਜਨ ॥

आदि पुरख अबिकार अजै; अनगाध अगंजन ॥

ਨਿਰਬਿਕਾਰ ਨਿਰਜੁਰ ਸਰੂਪ; ਨਿਰ ਦ੍ਵੈਖ ਨਿਰੰਜਨ ॥

निरबिकार निरजुर सरूप; निर द्वैख निरंजन ॥

ਅਭੰਜਾਨ ਭੰਜਨ ਅਨਭੇਦ; ਅਨਭੂਤ ਅਭੰਜਨ ॥

अभंजान भंजन अनभेद; अनभूत अभंजन ॥

ਸਾਹਾਨ ਸਾਹ ਸੁੰਦਰ ਸੁਮਤ; ਬਡ ਸਰੂਪ ਬਡਵੈ ਬਖਤ ॥

साहान साह सुंदर सुमत; बड सरूप बडवै बखत ॥

ਕੋਟਕਿ ਪ੍ਰਤਾਪ ਭੂਅ ਭਾਨ ਜਿਮ; ਤਪਤ ਤੇਜ ਇਸਥਿਤ ਤਖਤ ॥੭॥੩੮॥

कोटकि प्रताप भूअ भान जिम; तपत तेज इसथित तखत ॥७॥३८॥

ਛਪੈ ਛੰਦ ॥ ਤ੍ਵਪ੍ਰਸਾਦਿ ॥

छपै छंद ॥ त्वप्रसादि ॥

ਚਕ੍ਰਤ ਚਾਰ ਚਕ੍ਰਵੈ ਚਕ੍ਰਤ; ਚਉਕੁੰਟ ਚਵਗਨ ॥

चक्रत चार चक्रवै चक्रत; चउकुंट चवगन ॥

ਕੋਟ ਸੂਰ ਸਮ ਤੇਜ ਤੇਜ ਨਹੀ; ਦੂਨ ਚਵਗਨ ॥

कोट सूर सम तेज तेज नही; दून चवगन ॥

ਕੋਟ ਚੰਦ ਚਕ ਪਰੈ; ਤੁਲ ਨਹੀ ਤੇਜ ਬਿਚਾਰਤ ॥

कोट चंद चक परै; तुल नही तेज बिचारत ॥

ਬਿਆਸ ਪਰਾਸਰ ਬ੍ਰਹਮ; ਭੇਦ ਨਹਿ ਬੇਦ ਉਚਾਰਤ ॥

बिआस परासर ब्रहम; भेद नहि बेद उचारत ॥

TOP OF PAGE

Dasam Granth