ਦਸਮ ਗਰੰਥ । दसम ग्रंथ ।

Page 117

ਸੂਰੀ ਸੰਘਰੁ ਰਚਿਆ; ਢੋਲ ਸੰਖ ਨਗਾਰੇ ਵਾਇ ਕੈ ॥

सूरी संघरु रचिआ; ढोल संख नगारे वाइ कै ॥

ਚੰਡਿ ਚਿਤਾਰੀ ਕਾਲਿਕਾ; ਮਨਿ ਬਾਹਲਾ ਰੋਹ ਬਢਾਇ ਕੈ ॥

चंडि चितारी कालिका; मनि बाहला रोह बढाइ कै ॥

ਨਿਕਲੀ ਮਥਾ ਫੋੜਿ ਕੈ; ਜਣੁ ਫਤਹਿ ਨੀਸਾਨ ਬਜਾਇ ਕੈ ॥

निकली मथा फोड़ि कै; जणु फतहि नीसान बजाइ कै ॥

ਜਾਗਿ ਸੁ ਜੁੰਮੀ ਜੁਧ ਨੋ; ਜਰਵਾਣਾ ਜਣੁ ਮਰੜਾਇ ਕੈ ॥

जागि सु जुमी जुध नो; जरवाणा जणु मरड़ाइ कै ॥

ਰਣੁ ਵਿਚਿ ਘੇਰਾ ਘਤਿਆ; ਜਣੁ ਸੀਂਹ ਤੁਰਿਆ ਗਣਣਾਇ ਕੈ ॥

रणु विचि घेरा घतिआ; जणु सींह तुरिआ गणणाइ कै ॥

ਆਪ ਵਿਸੂਲਾ ਹੋਇਆ; ਤਿਹੁੰ ਲੋਕਾ ਤੈ ਖੁਣਸਾਇ ਕੈ ॥

आप विसूला होइआ; तिहुं लोका तै खुणसाइ कै ॥

ਰੋਹ ਸਿਧਾਇਆ ਚਕ੍ਰ ਪਾਣਿ; ਕਰਿ ਨੰਦਗ ਖੜਗ ਉਠਾਇ ਕੈ ॥

रोह सिधाइआ चक्र पाणि; करि नंदग खड़ग उठाइ कै ॥

ਰਾਕਸ ਬੈਠੇ ਰੋਹਲੇ; ਤੀਰ ਤੇਗੀ ਛਹਬਰ ਲਾਇ ਕੈ ॥

राकस बैठे रोहले; तीर तेगी छहबर लाइ कै ॥

ਬਹੁਤ ਪਛਾੜੇ ਰਾਕਸਾ; ਦਲ ਦੈਤਾ ਅੰਦਰ ਜਾਇ ਕੈ ॥

बहुत पछाड़े राकसा; दल दैता अंदर जाइ कै ॥

ਬਹੁ ਕੇਸੀ ਪਕੜਿ ਪਛਾੜਿਅਨਿ; ਤਿਨ ਅੰਦਰ ਧੁੰਮ ਰਚਾਇਕੈ ॥

बहु केसी पकड़ि पछाड़िअनि; तिन अंदर धुम रचाइकै ॥

ਵਡੇ ਵਡੇ ਚੁਣਿ ਸੂਰਮੇ; ਗਹਿ ਕੋਟੀ ਦਏ ਚਲਾਇ ਕੈ ॥

वडे वडे चुणि सूरमे; गहि कोटी दए चलाइ कै ॥

ਰਣਿ ਕਾਲੀ ਗੁਸਾ ਖਾਇ ਕੈ ॥੪੧॥

रणि काली गुसा खाइ कै ॥४१॥

ਦੁਹਾ ਕੰਧਾਰਾ ਮੁਹ ਜੁੜੇ, ਅਣੀਆ ਚੋਈਆ ॥

दुहा कंधारा मुह जुड़े, अणीआ चोईआ ॥

ਧੂਹਿ ਕ੍ਰਿਪਾਨਾ ਤ੍ਰਿਖੀਆ, ਨਾਲਿ ਲੋਹੂ ਧੋਈਆਂ ॥

धूहि क्रिपाना त्रिखीआ, नालि लोहू धोईआं ॥

ਹੂਰਾ ਸ੍ਰੋਣਤਬੀਜ ਨੋ, ਘਤਿ ਘੇਰ ਖਲੋਈਆ ॥

हूरा स्रोणतबीज नो, घति घेर खलोईआ ॥

ਲਾੜਾ ਵੇਖਣਿ ਲਾੜੀਆ, ਚਉਗਿਰਦੈ ਹੋਈਆਂ ॥੪੨॥

लाड़ा वेखणि लाड़ीआ, चउगिरदै होईआं ॥४२॥

ਚੌਬੀ ਧਉਸੀ ਪਾਈਆ, ਦਲਾ ਭਿੜੰਦਿਆ ॥

चौबी धउसी पाईआ, दला भिड़ंदिआ ॥

ਦਸਤੀ ਧੂਹਿ ਨਚਾਈਆ, ਤੇਗਾ ਤਿਖੀਆਂ ॥

दसती धूहि नचाईआ, तेगा तिखीआं ॥

ਸੂਰਿਆ ਦੇ ਤਨਿ ਲਾਈਆ, ਗੋਸਤ ਗਿਧੀਆਂ ॥

सूरिआ दे तनि लाईआ, गोसत गिधीआं ॥

ਵਿਧਣ ਰਾਤੀ ਆਈਆਂ, ਮਰਦਾ ਘੋੜਿਆਂ ॥

विधण राती आईआं, मरदा घोड़िआं ॥

ਜੋਗਣੀਆ ਮਿਲਿ ਧਾਈਆਂ, ਲੋਹੂ ਭਖਣਾ ॥

जोगणीआ मिलि धाईआं, लोहू भखणा ॥

ਸਭੇ ਮਾਰਿ ਹਟਾਈਆ, ਫਉਜਾ ਦਾਨਵਾ ॥

सभे मारि हटाईआ, फउजा दानवा ॥

ਭਜਦੀ ਕਥਾ ਸੁਣਾਈਆਂ, ਰਾਜੇ ਸੁੰਭ ਨੋ ॥

भजदी कथा सुणाईआं, राजे सु्मभ नो ॥

ਭੁਈ ਨ ਪਉਣੈ ਪਾਈਆਂ, ਬੂੰਦਾ ਰਕਤ ਦੀਆ ॥

भुई न पउणै पाईआं, बूंदा रकत दीआ ॥

ਕਾਲੀ ਖੇਤ ਖਪਾਈਆਂ, ਸਭੈ ਸੂਰਤਾ ॥

काली खेत खपाईआं, सभै सूरता ॥

ਬਹੁਤੀ ਸਿਰੀ ਵਿਹਾਈਆ, ਘੜੀਆ ਕਾਲ ਦੀਆ ॥

बहुती सिरी विहाईआ, घड़ीआ काल दीआ ॥

ਜਾਣੁ ਨ ਜਾਏ ਮਾਈਆ, ਜੂਝੇ ਸੂਰਮੇ ॥੪੩॥

जाणु न जाए माईआ, जूझे सूरमे ॥४३॥

ਸੁੰਭ ਸੁਣੀ ਕਰਹਾਲੀ, ਸ੍ਰੋਣਤ ਬੀਜ ਦੀ ॥

सु्मभ सुणी करहाली, स्रोणत बीज दी ॥

ਰਣ ਵਿਚਿ ਕਿਨੈ ਨ ਝਾਲੀ, ਦੁਰਗਾ ਆਵਦੀ ॥

रण विचि किनै न झाली, दुरगा आवदी ॥

ਬਹੁਤੇ ਬੀਰ ਜਟਲੀ, ਉਠੇ ਆਖਿ ਕੈ ॥

बहुते बीर जटली, उठे आखि कै ॥

ਚੋਟਾਂ ਪਾਨ ਤਬਾਲੀ, ਜਾਸਨ ਜੁਧ ਨੋ ॥

चोटां पान तबाली, जासन जुध नो ॥

ਥਰ ਥਰ ਪਿਰਥੀ ਹਾਲੀ, ਦਲਾ ਚੜੰਦਿਆਂ ॥

थर थर पिरथी हाली, दला चड़ंदिआं ॥

ਨਾਉ ਜਿਵੈ ਹੈ ਹਾਲੀ, ਸਹ ਦਰਿਆਉ ਵਿਚਿ ॥

नाउ जिवै है हाली, सह दरिआउ विचि ॥

ਧੂੜਿ ਉਤਾਹਾ ਘਾਲੀ, ਖੁਰੀ ਤਰੰਗਮਾਂ ॥

धूड़ि उताहा घाली, खुरी तरंगमां ॥

ਜਾਣ ਪੁਕਾਰੂ ਚਾਲੀ, ਧਰਤੀ ਇੰਦ੍ਰ ਥੈ ॥੪੪॥

जाण पुकारू चाली, धरती इंद्र थै ॥४४॥

ਆਹਰੁ ਮਿਲਿਆ ਆਹਰੀਆ, ਸੈਨ ਸੂਰਿਆ ਸਾਜੀ ॥

आहरु मिलिआ आहरीआ, सैन सूरिआ साजी ॥

ਚਲੇ ਸਉਹੈ ਦੁਰਗਸਾਹ, ਜਣੁ ਕਾਬੇ ਹਾਜੀ ॥

चले सउहै दुरगसाह, जणु काबे हाजी ॥

ਤੀਰੀ ਤੇਗੀ ਜਮਧੜੀ, ਰਣਿ ਵੰਡੀ ਭਾਜੀ ॥

तीरी तेगी जमधड़ी, रणि वंडी भाजी ॥

ਇਕ ਘੁਮਨਿ ਘਾਇਲ ਸੂਰਮੇ, ਜਣੁ ਮਕਤਬਿ ਕਾਜੀ ॥

इक घुमनि घाइल सूरमे, जणु मकतबि काजी ॥

ਇਕ ਬੀਰ ਪਰੋਤੇ ਬਰਛੀਐ, ਜਿਉ ਝੁਕਿ ਪਉਨ ਨਵਾਜੀ ॥

इक बीर परोते बरछीऐ, जिउ झुकि पउन नवाजी ॥

ਇਕ ਦੇਵੀ ਸਉਹੈ ਖੁਣਸ ਕੈ, ਖੁਣਸਾਇਨ ਤਾਜੀ ॥

इक देवी सउहै खुणस कै, खुणसाइन ताजी ॥

ਇਕ ਧਾਵਨਿ ਜਾਪਨਿ ਸਾਮ੍ਹਣੇ, ਜਿਉ ਭੁਖਿਆਏ ਪਾਜੀ ॥

इक धावनि जापनि साम्हणे, जिउ भुखिआए पाजी ॥

ਕਦੇ ਨ ਰਜੇ ਜੁਧ ਤੇ, ਰਜਿ ਹੋਏ ਰਾਜੀ ॥੪੫॥

कदे न रजे जुध ते, रजि होए राजी ॥४५॥

TOP OF PAGE

Dasam Granth